25 ਮਈ 2026 – OzVue Breaking News
NSW ਦੇ Riverina ਖੇਤਰ ਵਿੱਚ ਇੱਕ ਟ੍ਰੈਫਿਕ ਚੈਕਿੰਗ ਦੌਰਾਨ ਪੁਲਿਸ ਨੇ $350,000 ਤੋਂ ਵੱਧ cash ਬਰਾਮਦ ਕਰਕੇ ਇੱਕ ਵਿਅਕਤੀ ਨੂੰ charge ਕੀਤਾ ਹੈ।
Riverina Highway Patrol ਦੇ ਅਫਸਰ ਐਤਵਾਰ 24 ਮਈ 2026 ਨੂੰ ਕਰੀਬ 1:15pm ’ਤੇ ਹਿਊਮ ਹਾਈਵੇਅ, Tumblong ਖੇਤਰ ਵਿੱਚ random mobile testing ਕਰ ਰਹੇ ਸਨ। ਇਹ ਥਾਂ Gundagai ਤੋਂ ਲਗਭਗ 15 ਕਿਲੋਮੀਟਰ ਦੱਖਣ-ਪੂਰਬ ਵੱਲ ਸਥਿਤ ਹੈ।
ਇਸ ਦੌਰਾਨ ਪੁਲਿਸ ਨੇ ਉੱਤਰ ਵੱਲ ਜਾ ਰਹੀ ਇੱਕ ਕਾਰ ਨੂੰ random testing ਲਈ ਰੋਕਿਆ। ਗੱਡੀ ਦੇ 23 ਸਾਲਾ driver ਨੂੰ roadside breath test ਅਤੇ drug test ਕੀਤਾ ਗਿਆ, ਜੋ ਕਿ ਦੋਵੇਂ negative ਆਏ।
ਅਧਿਕਾਰੀਆਂ ਨੇ ਬਾਅਦ ਵਿੱਚ ਉਕਤ ਗੱਡੀ ਦੀ ਤਲਾਸ਼ੀ ਕੀਤੀ, ਜਿੱਥੇ ਕਥਿਤ ਇੱਕ plastic shopping ਬੈਗ ਵਿੱਚ $350,110 ਕੈਸ਼ ਮਿਲਿਆ।
ਵਿਕਟੋਰੀਆ ਦੇ ਰਹਿਣ ਵਾਲੇ ਡਰਾਇਵਰ ਨੂੰ ਮੌਕੇ ’ਤੇ ਗ੍ਰਿਫਤਾਰ ਕਰਕੇ Gundagai Police Station ਲਿਜਾਇਆ ਗਿਆ, ਜਿੱਥੇ ਉਸ ’ਤੇ “recklessly deal with proceeds of crime greater than $5000” ਦਾ ਚਾਰਜ ਲਗਾਇਆ ਗਿਆ।
ਪੁਲਿਸ ਮੁਤਾਬਕ ਕਥਿਤ ਦੋਸ਼ੀ ਨੂੰ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਉਹ ਸੋਮਵਾਰ 25 ਮਈ 2026 ਨੂੰ Bail Division Court 5 ਵਿੱਚ ਪੇਸ਼ ਹੋਇਆ।
NSW Police ਨੇ ਕਿਹਾ ਕਿ ਛਾਣਬੀਣ ਜਾਰੀ ਹੈ ਅਤੇ cash ਦੇ ਸਰੋਤ ਅਤੇ intended destination ਬਾਰੇ ਜਾਂਚ ਕੀਤੀ ਜਾ ਰਹੀ ਹੈ।
Australia ਵਿੱਚ proceeds of crime laws ਤਹਿਤ ਉਹ ਧਨ ਜਾਂ ਸੰਪਤੀ ਜੋ allegedly criminal activity ਨਾਲ ਜੁੜੀ ਹੋਵੇ, ਉਸ ਸਬੰਧੀ ਕਾਫ਼ੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। Highway patrol ਅਤੇ organised crime squads ਵੱਲੋਂ highways ’ਤੇ regular operations ਚਲਾਈਆਂ ਜਾਂਦੀਆਂ ਹਨ ਤਾਂ ਜੋ illegal cash movements, drugs ਅਤੇ organised criminal activity ਨੂੰ ਰੋਕਿਆ ਜਾ ਸਕੇ।