Knife Threat at Woden Police Station | ਕੈਨਬਰਾ ‘ਚ ਪੁਲਿਸ ਸਟੇਸ਼ਨ ਵਿੱਚ ਚਾਕੂ ਨਾਲ ਧਮਕੀ ਦੇਣ ਵਾਲਾ ਪੁਲਿਸ ਵੱਲੋਂ ਕੋਰਟ ਵਿੱਚ ਪੇਸ਼

25 ਮਈ 2026 – OzVue Breaking News
ਕੈਨਬਰਾ ACT ਵਿੱਚ ਇੱਕ 54 ਸਾਲਾ Monash ਨਿਵਾਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪੁਲਿਸ ਮੁਤਾਬਕ ਉਸ ਨੇ ਕਥਿਤ ਤੌਰ ‘ਤੇ Woden Police Station ਵਿੱਚ ਚਾਕੂ ਦਿਖਾ ਕੇ ਪੁਲਿਸ ਨੂੰ ਧਮਕਾਇਆ।
ਪੁਲਿਸ ਅਨੁਸਾਰ ਇਹ ਘਟਨਾ ਐਤਵਾਰ 24 ਮਈ 2026 ਸਵੇਰੇ ਕਰੀਬ 10:45 ਵਜੇ ਵਾਪਰੀ, ਜਦੋਂ ਵਿਅਕਤੀ Woden Police Station ਦੇ front office ਵਿੱਚ ਦਾਖ਼ਲ ਹੋਇਆ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਕਥਿਤ ਤੌਰ ‘ਤੇ ਉਸ ਨੇ ਪੁਲਿਸ ਤੋਂ ਆਪਣੇ ਘਰ ਵਾਪਸ ਜਾਣ ਲਈ taxi ਦਾ ਖਰਚਾ ਭਰਨ ਦੀ ਮੰਗ ਕੀਤੀ। ਪੁਲਿਸ ਵੱਲੋਂ ਜਦੋਂ ਇਹ ਮੰਗ ਰੱਦ ਕੀਤੀ ਗਈ ਤਾਂ ਉਹ ਭੜਕਾਊ ਹੋ ਗਿਆ ਅਤੇ ਆਪਣੇ ਬੈਗ ਵਿਚੋਂ 22 ਸੈਂਟੀਮੀਟਰ ਲੰਬਾ ਚਾਕੂ ਕੱਢ ਲਿਆ।
ਪੁਲਿਸ ਮੁਤਾਬਕ ਉਸ ਨੇ ਚਾਕੂ ਨਾਲ ਇੱਕ ਅਧਿਕਾਰੀ ਵੱਲ ਵਧਦਿਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਗੱਲਬਾਤ ਰਾਹੀਂ ਉਸ ਨੂੰ ਚਾਕੂ ਰੱਖਣ ਲਈ ਮਨਾਇਆ ਗਿਆ।
ਵਿਅਕਤੀ ਨੇ ਆਖ਼ਿਰਕਾਰ ਚਾਕੂ ਰੱਖ ਦਿੱਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਸ ‘ਤੇ:
• ਬਿਨਾਂ ਵਾਜਬ ਕਾਰਨ ਚਾਕੂ ਰੱਖਣ
• ਧਮਕੀਆਂ ਦੇ ਨਾਲ ਮੰਗਾਂ ਰੱਖਣ
• Good behaviour obligations ਦੀ ਉਲੰਘਣਾ ਕਰਨ
ਦੇ ਦੋਸ਼ ਲਗਾਏ ਗਏ ਹਨ।
ਉਹ ਅੱਜ ACT Magistrates Court ਵਿੱਚ ਪੇਸ਼ ਕੀਤਾ ਗਿਆ।
Detective Acting Inspector Joshua Dick ਨੇ ਕਿਹਾ ਕਿ community ਵਿੱਚ ਬਿਨਾਂ ਵਾਜਬ ਕਾਰਨ ਚਾਕੂ ਲਿਜਾਣਾ ਇੱਕ ਗੰਭੀਰ ਅਪਰਾਧ ਹੈ ਅਤੇ ਇਸ ਤਰ੍ਹਾਂ ਦੇ ਹਥਿਆਰਾਂ ਖ਼ਿਲਾਫ਼ ਪੁਲਿਸ ਕਾਰਵਾਈ ਜਾਰੀ ਰੱਖੇਗੀ।

Leave a Reply

Your email address will not be published. Required fields are marked *