24 ਮਈ 2026 – OzVue Breaking News
ਕੈਨਬਰਾ — ਇੱਕ ਗੱਡੀ ਟੋਯੋਟਾ ਹਾਈਲਕਸ ਨੇ ਸ਼ਨੀਵਾਰ ਰਾਤ Tuggeranong Parkway ’ਤੇ traffic ਦੀ ਉਲਟ ਦਿਸ਼ਾ ਵਿੱਚ ਦੌੜਦਿਆਂ ਘੱਟੋ-ਘੱਟ ਤਿੰਨ ਵੱਖ-ਵੱਖ ਗੱਡੀਆਂ ਨਾਲ ਟੱਕਰ ਮਾਰ ਨੁਕਸਾਨ ਕਰ ਦਿੱਤੀਆਂ।
ਨੋਟ: ਇਸ ਮਾਮਲੇ ਵਿੱਚ ACT Policing ਵੱਲੋਂ ਗਵਾਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਰਾਤ ਕਰੀਬ 10 ਵਜੇ (23 ਮਈ 2026) emergency services ਨੂੰ ਕਈ ਕਾਲਾਂ ਮਿਲੀਆਂ ਕਿ ਇੱਕ white Toyota HiLux northbound lanes ਵਿੱਚ traffic ਦੇ ਵਿਰੁੱਧ ਦਿਸ਼ਾ ਵਿੱਚ ਚੱਲ ਰਹੀ ਹੈ।
Police ਅਤੇ ਐਮਰਜੈਂਸੀ ਕ੍ਰੂ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਹਿੰਡਮਾਰਸ਼ ਡਰਾਈਵ ਤੋਂ ਕੌਟਰ ਰੋਡ ਦਰਮਿਆਨ ਤਿੰਨ ਵੱਖ-ਵੱਖ ਟੱਕਰਾਂ ਦੀ ਪੁਸ਼ਟੀ ਕੀਤੀ ਗਈ।
ACT ਐਂਬੂਲੈੱਸ ਸਰਵਿਸ ਦੇ ਪੈਰਾਮੈਡਿਕਸ ਨੇ ਸਾਰੀਆਂ ਗੱਡੀਆਂ ਦੇ ਸਵਾਰਾਂ ਦੀ ਮੌਕੇ ’ਤੇ ਜਾਂਚ ਕੀਤੀ, ਅਤੇ ਇੱਕ ਵਿਅਕਤੀ ਨੂੰ hospital ਲਿਜਾਇਆ ਗਿਆ। ਅਧਿਕਾਰੀਆਂ ਮੁਤਾਬਕ ਸੱਟਾਂ ਦੀ ਗੰਭੀਰਤਾ ਬਾਰੇ ਅਜੇ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ।
ਪੁਲਿਸ ਨੇ ਦੱਸਿਆ ਕਿ ਉਕਤ ਗੱਡੀ ਇੱਕ white Toyota HiLux ਸੀ ਜਿਸਦੀ NSW ਰਜਿਸਟ੍ਰੇਸ਼ਨ DF77EC ਹੈ।
ਜਾਂਚਕਰਤਾ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਗੱਡੀ ਕੌਣ ਚਲਾ ਰਿਹਾ ਸੀ। ਪੁਲਿਸ ਨੇ ਕਿਹਾ ਕਿ ਉਹ HiLux ਦੇ ਸਵਾਰਾਂ ਨਾਲ ਗੱਲਬਾਤ ਕਰ ਚੁੱਕੇ ਹਨ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
ACT ਪੁਲਿਸ ਨੇ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੇ ਇਹ ਘਟਨਾਵਾਂ ਵੇਖੀਆਂ ਹਨ ਜਾਂ ਜਿਸ ਕੋਲ dash-cam ਫੁਟੇਜ ਹੋਵੇ, ਉਹ Crime Stoppers ACT ਨਾਲ ਸੰਪਰਕ ਕਰੇ। ਜਾਣਕਾਰੀ ਗੁਪਤ ਤਰੀਕੇ ਨਾਲ ਵੀ ਦਿੱਤੀ ਜਾ ਸਕਦੀ ਹੈ।
ਪੁਲਿਸ ਨੇ case reference number 8394607 quote ਕਰਨ ਲਈ ਕਿਹਾ ਹੈ।
ਇਹ ਘਟਨਾ ਕੈਨਬਰਾ ਦੇ ਡ੍ਰਾਈਵਰਾਂ ਲਈ ਇੱਕ ਵੱਡੀ ਵਾਰਨਿੰਗ ਵਜੋਂ ਦੇਖੀ ਜਾ ਰਹੀ ਹੈ, ਕਿਉਂਕਿ ਗਲਤ ਪਾਸੇ ਡ੍ਰਾਈਵਿੰਗ ਕਈ ਵਾਰ ਬਹੁਤ ਹੀ ਘਾਤਕ crashes ਦਾ ਕਾਰਨ ਬਣ ਸਕਦੀ ਹੈ। ਅਧਿਕਾਰੀਆ ਨੇ ਚਾਲਕਾਂ ਨੂੰ ਸਾਵਧਾਨ ਰਹਿਣ ਅਤੇ ਕੋਈ ਵੀ ਸ਼ੱਕੀ ਜਾਂ ਗਲਤ ਤਰੀਕੇ ਦੀ ਡ੍ਰਾਈਵਿੰਗ ਬਾਰੇ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।