ਆਸਟ੍ਰੇਲੀਆਈ ਸਪ੍ਰਿੰਟਰ Eddie Osei-Nketia ਨੇ ਅਮਰੀਕਾ ਵਿੱਚ ਹੋਈ Big Ten Track and Field Championships ਦੌਰਾਨ 100 ਮੀਟਰ ਵਿੱਚ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ 9.74 ਸਕਿੰਟ ਦਾ ਸਮਾਂ ਦਰਜ ਕੀਤਾ ਹੈ। ਇਹ ਆਸਟ੍ਰੇਲੀਆਈ ਇਤਿਹਾਸ ਦਾ ਸਭ ਤੋਂ ਤੇਜ਼ all-conditions 100m time ਮੰਨਿਆ ਜਾ ਰਿਹਾ ਹੈ।
25 ਸਾਲਾ ਐਡੀ ਨੇ University of Southern California (USC) ਦੀ ਨੁਮਾਇੰਦਗੀ ਕਰਦਿਆਂ Lincoln, Nebraska ਵਿੱਚ ਇਹ ਕਮਾਲ ਕੀਤਾ। ਹਾਲਾਂਕਿ ਇਸ ਦੌੜ ਦੌਰਾਨ +5.6 m/s ਦੀ tailwind ਸੀ, ਜੋ ਕਿ official legal limit +2.0 m/s ਤੋਂ ਕਾਫੀ ਵੱਧ ਹੈ। ਇਸ ਕਾਰਨ ਇਹ ਦੌੜ official Australian national record ਵਜੋਂ ਮੰਨੀ ਨਹੀਂ ਜਾਵੇਗੀ ਅਤੇ Patrick Johnson ਦਾ 2003 ਵਿੱਚ ਬਣਾਇਆ ਗਿਆ 9.93 ਸਕਿੰਟ ਦਾ ਅਧਿਕਾਰਕ ਰਿਕਾਰਡ ਅਜੇ ਵੀ ਕਾਇਮ ਰਹੇਗਾ।
ਐਡੀ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ 200 ਮੀਟਰ ਦੌੜ ਵੀ 20.03 ਸਕਿੰਟ ਵਿੱਚ ਜਿੱਤੀ, ਜਿਸ ਨਾਲ athletics ਦੁਨੀਆ ਵਿੱਚ ਉਨ੍ਹਾਂ ਦੀ ਚਰਚਾ ਹੋਰ ਵਧ ਗਈ ਹੈ। Sprinting experts ਦਾ ਕਹਿਣਾ ਹੈ ਕਿ ਜੇ Eddie future ਵਿੱਚ legal conditions ਹੇਠ sub-10 second run ਕਰਦੇ ਹਨ ਤਾਂ ਉਹ ਆਸਟ੍ਰੇਲੀਆ ਦੇ ਸਭ ਤੋਂ ਵੱਡੇ sprint stars ਵਿੱਚ ਸ਼ਾਮਲ ਹੋ ਸਕਦੇ ਹਨ।
ਐਡੀ ਓਸੇਈ-ਨਕੇਟੀਆ ਦਾ ਜਨਮ Auckland, New Zealand ਵਿੱਚ ਹੋਇਆ ਸੀ। ਉਹ ਪ੍ਰਸਿੱਧ sprinter Gus Nketia ਦੇ ਪੁੱਤਰ ਹਨ, ਜਿਨ੍ਹਾਂ ਨੇ ਲਗਭਗ ਤਿੰਨ ਦਹਾਕਿਆਂ ਤੱਕ New Zealand ਦਾ 100m record ਆਪਣੇ ਨਾਮ ਰੱਖਿਆ ਸੀ। Eddie ਨੇ ਆਪਣੇ ਬਚਪਨ ਦੇ ਲਗਭਗ ਅੱਠ ਸਾਲ Canberra, Australia ਵਿੱਚ ਬਿਤਾਏ।
ਉਨ੍ਹਾਂ ਦੀ athletic journey ਕਾਫੀ ਦਿਲਚਸਪ ਰਹੀ ਹੈ। Athletics New Zealand ਨਾਲ Tokyo Olympics ਅਤੇ 2022 Commonwealth Games selections ਨੂੰ ਲੈ ਕੇ ਵਿਵਾਦਾਂ ਤੋਂ ਬਾਅਦ Eddie ਨੇ ਕੁਝ ਸਮਾਂ track ਛੱਡ ਕੇ America ਵਿੱਚ University of Hawaii ਲਈ American football ਵੀ ਖੇਡਿਆ। ਬਾਅਦ ਵਿੱਚ ਉਹ ਮੁੜ athletics ਵੱਲ ਵਾਪਸ ਆਏ ਅਤੇ USC ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ international allegiance ਵੀ Australia ਨਾਲ officially switch ਕਰ ਲਈ।
ਹੁਣ Eddie ਨੂੰ Australian men’s sprinting ਦੇ ਨਵੇਂ ਉਭਰਦੇ ਯੁੱਗ ਦਾ ਮਹੱਤਵਪੂਰਨ ਹਿੱਸਾ ਮੰਨਿਆ ਜਾ ਰਿਹਾ ਹੈ। Gout Gout, Lachlan Kennedy ਅਤੇ Rohan Browning ਵਰਗੇ sprinters ਨਾਲ ਮਿਲ ਕੇ ਉਹ Australia ਦੀ 4x100m relay team ਨੂੰ ਵੀ ਮਜ਼ਬੂਤ ਕਰ ਸਕਦੇ ਹਨ।
Sports analysts ਦਾ ਮੰਨਣਾ ਹੈ ਕਿ Eddie ਦਾ ਮੁੱਖ ਟਾਰਗੇਟ ਹੁਣ ਇੱਕ officially legal sub-10 second run ਦਰਜ ਕਰਨਾ ਹੋਵੇਗਾ, ਜਿਸ ਨਾਲ ਉਹ Patrick Johnson ਦਾ national record ਤੋੜ ਸਕਦੇ ਹਨ। ਇਸ ਦੇ ਨਾਲ ਹੀ ਉਹ 2028 Los Angeles Olympics ਲਈ qualification ਹਾਸਲ ਕਰਨ ‘ਤੇ ਵੀ ਫੋਕਸ ਕਰ ਰਹੇ ਹਨ।
ਐਡੀ ਦੀ ਇਹ performance ਸਿਰਫ਼ Australia ਹੀ ਨਹੀਂ ਸਗੋਂ ਵਿਸ਼ਵ athletics ਵਿੱਚ ਵੀ ਇੱਕ ਵੱਡਾ ਸੰਦੇਸ਼ ਮੰਨੀ ਜਾ ਰਹੀ ਹੈ ਕਿ Australian sprinting ਹੁਣ ਨਵੇਂ ਉੱਚੇ ਪੱਧਰ ‘ਤੇ ਪਹੁੰਚ ਰਹੀ ਹੈ।