NDIS ਖਰਚੇ ਘਟਾਉਣ ਦੀ ਕੋਸ਼ਿਸ਼ਾਂ ਦੇ ਬਾਵਜੂਦ ਆਸਟ੍ਰੇਲੀਆ ਦਾ ਡਿਸਐਬਿਲਿਟੀ ਖਰਚਾ ਲਗਭਗ $100 ਬਿਲੀਅਨ ਤੱਕ ਪਹੁੰਚੇਗਾ

ਕੈਨਬਰਾ — ਅਲਬਨੀਜ਼ ਸਰਕਾਰ ਵੱਲੋਂ National Disability Insurance Scheme (NDIS) ਦੇ ਤੇਜ਼ੀ ਨਾਲ ਵੱਧ ਰਹੇ ਖਰਚੇ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਆਸਟ੍ਰੇਲੀਆ ਦਾ ਕੁੱਲ ਡਿਸਐਬਿਲਿਟੀ ਖਰਚਾ ਇਸ ਸਾਲ ਲਗਭਗ $98 ਬਿਲੀਅਨ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਫੈਡਰਲ ਬਜਟ ਦਸਤਾਵੇਜ਼ਾਂ ਅਨੁਸਾਰ 2026-27 ਵਿੱਚ NDIS ’ਤੇ ਕਰੀਬ $56.1 ਬਿਲੀਅਨ ਖਰਚ ਹੋਵੇਗਾ। ਇਸ ਤੋਂ ਇਲਾਵਾ ਕੰਮ ਕਰਨ ਦੇ ਯੋਗ ਨਾ ਰਹੇ ਲੋਕਾਂ ਲਈ disability support payments ’ਤੇ $27.6 ਬਿਲੀਅਨ ਅਤੇ carers ਲਈ ਲਗਭਗ $13.97 ਬਿਲੀਅਨ ਖਰਚੇ ਜਾਣਗੇ।
ਇਹ ਕੁੱਲ ਖਰਚਾ 2026 ਦੇ $93.4 ਬਿਲੀਅਨ ਤੋਂ ਵੱਧ ਕੇ ਹੁਣ $98.1 ਬਿਲੀਅਨ ਹੋ ਗਿਆ ਹੈ। ਅਨੁਮਾਨ ਹੈ ਕਿ 2030 ਤੱਕ ਇਹ ਖਰਚਾ $103.4 ਬਿਲੀਅਨ ਤੱਕ ਪਹੁੰਚ ਸਕਦਾ ਹੈ, ਭਾਵੇਂ NDIS ਦੀ growth ਘਟ ਜਾਵੇ।
ਆਸਟ੍ਰੇਲੀਆ ਹੁਣ ਡਿਸਐਬਿਲਿਟੀ ਸਹਾਇਤਾ ’ਤੇ ਸਭ ਤੋਂ ਵੱਧ ਖਰਚ ਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। OECD ਦੇ ਅੰਕੜਿਆਂ ਮੁਤਾਬਕ ਆਸਟ੍ਰੇਲੀਆ disability ਅਤੇ incapacity support ’ਤੇ ਆਪਣੇ GDP ਦਾ 3 ਫੀਸਦੀ ਤੋਂ ਵੱਧ ਖਰਚ ਕਰ ਰਿਹਾ ਹੈ, ਜੋ ਕਿ ਇੱਕ ਦਹਾਕਾ ਪਹਿਲਾਂ ਲਗਭਗ 2.5 ਫੀਸਦੀ ਸੀ।
NDIS ਦੀ ਸ਼ੁਰੂਆਤ ਇਸ ਵਿਚਾਰ ਨਾਲ ਕੀਤੀ ਗਈ ਸੀ ਕਿ ਇਸ ਨਾਲ ਹੋਰ ਲੋਕ workforce ਵਿੱਚ ਵਾਪਸ ਆ ਸਕਣਗੇ ਅਤੇ carers ਨੂੰ ਵੀ ਕੰਮ ’ਤੇ ਵਾਪਸੀ ਦਾ ਮੌਕਾ ਮਿਲੇਗਾ, ਜਿਸ ਨਾਲ ਸਰਕਾਰੀ welfare ਖਰਚੇ ਘਟਣਗੇ। ਪਰ ਹਕੀਕਤ ਵਿੱਚ disability pension ਅਤੇ carers payments ਹਰ ਸਾਲ ਵਧ ਰਹੀਆਂ ਹਨ।
Labor ਸਰਕਾਰ ਨੇ NDIS growth ਨੂੰ 11.3 ਫੀਸਦੀ ਤੋਂ ਘਟਾ ਕੇ ਅਗਲੇ ਚਾਰ ਸਾਲਾਂ ਵਿੱਚ ਔਸਤ 2 ਫੀਸਦੀ ਕਰਨ ਦਾ ਟਾਰਗੇਟ ਰੱਖਿਆ ਹੈ। ਇਹ ਯੋਜਨਾ ਸਰਕਾਰ ਦੇ ਲੰਬੇ ਸਮੇਂ ਦੇ budget repair plan ਦਾ ਕੇਂਦਰੀ ਹਿੱਸਾ ਹੈ, ਜਿਸ ਨਾਲ ਚਾਰ ਸਾਲਾਂ ਵਿੱਚ $38 ਬਿਲੀਅਨ ਦੀ ਬਚਤ ਦਾ ਅਨੁਮਾਨ ਹੈ।
ਹਾਲਾਂਕਿ ਕਈ ਅਰਥਸ਼ਾਸਤਰੀ ਅਤੇ disability sector ਦੇ ਵਿਸ਼ਲੇਸ਼ਕ ਇਸ ਟਾਰਗੇਟ ’ਤੇ ਸ਼ੱਕ ਜਤਾ ਰਹੇ ਹਨ। e61 Institute ਦੇ CEO ਅਤੇ ਸਾਬਕਾ Treasury ਅਧਿਕਾਰੀ Michael Brennan ਨੇ ਚੇਤਾਵਨੀ ਦਿੱਤੀ ਹੈ ਕਿ ਜੇ NDIS growth ਉਮੀਦਾਂ ਤੋਂ ਵੱਧ ਰਹੀ ਤਾਂ 2036 ਤੱਕ ਦਾ projected surplus ਪੂਰੀ ਤਰ੍ਹਾਂ ਖਤਮ ਹੋ ਸਕਦਾ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ savings ਹਾਸਲ ਕਰਨ ਲਈ autism, psychosocial disability ਅਤੇ mild intellectual disability ਵਾਲੇ ਲੋਕਾਂ ਲਈ eligibility rules ਕੜੇ ਕੀਤੇ ਜਾ ਸਕਦੇ ਹਨ। ਇਹ ਤਿੰਨ category ਹੀ ਲਗਭਗ $26 ਬਿਲੀਅਨ ਸਾਲਾਨਾ ਖਰਚੇ ਨਾਲ ਜੁੜੀਆਂ ਹਨ।
ਪਿਛਲੇ ਹਫ਼ਤੇ Labor ਸਰਕਾਰ ਨੇ ਨਵਾਂ legislation ਪੇਸ਼ ਕੀਤਾ ਜਿਸ ਨਾਲ Health Minister Mark Butler ਨੂੰ scheme ਦੇ ਕਈ ਹਿੱਸਿਆਂ ਵਿੱਚ ਵੱਡੀਆਂ ਕਟੌਤੀਆਂ ਕਰਨ ਦੇ ਅਧਿਕਾਰ ਮਿਲ ਸਕਦੇ ਹਨ। ਇਹ ਬਿੱਲ ਪਹਿਲਾਂ Senate inquiry ਕੋਲ ਜਾਵੇਗਾ।
NDIS ਦੇ ਸਾਬਕਾ chief economist David Cullen ਨੇ ਕਿਹਾ ਕਿ ਨਵੇਂ ਕਾਨੂੰਨਾਂ ਨਾਲ ਸਰਕਾਰ ਆਪਣੇ growth targets ਹਾਸਲ ਕਰ ਸਕਦੀ ਹੈ, ਪਰ ਇਸ ਨਾਲ ਕਈ vulnerable ਲੋਕ ਪ੍ਰਭਾਵਿਤ ਹੋ ਸਕਦੇ ਹਨ।
ਇਸਦੇ ਨਾਲ ਹੀ ਸਰਕਾਰ aged care sector ਵਿੱਚ ਵੀ NDIS ਵਰਗੀਆਂ pricing ਸਮੱਸਿਆਵਾਂ ਤੋਂ ਬਚਣਾ ਚਾਹੁੰਦੀ ਹੈ। Health Minister Mark Butler ਨੇ ਕਿਹਾ ਕਿ ਸਰਕਾਰ price caps ਲਾਗੂ ਕਰਨ ਵਿੱਚ ਸਾਵਧਾਨੀ ਵਰਤੇਗੀ ਤਾਂ ਜੋ unintended consequences ਤੋਂ ਬਚਿਆ ਜਾ ਸਕੇ।
Opposition ਨੇ Labor ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ “ਅਵਾਸਤਵਿਕ targets” ਰੱਖ ਕੇ budget numbers ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। Shadow NDIS Minister Melissa McIntosh ਨੇ ਕਿਹਾ ਕਿ ਸਰਕਾਰ ਪਿਛਲੇ ਟਾਰਗੇਟ ਵੀ ਪੂਰੇ ਨਹੀਂ ਕਰ ਸਕੀ।
Labor ਦਾ ਕਹਿਣਾ ਹੈ ਕਿ Coalition ਦੇ ਸਮੇਂ NDIS growth 22 ਫੀਸਦੀ ਸੀ ਜਿਸਨੂੰ ਘਟਾ ਕੇ ਹੁਣ 10 ਫੀਸਦੀ ਦੇ ਨੇੜੇ ਲਿਆਂਦਾ ਗਿਆ ਹੈ।
ਹੁਣ disability sector ਵਿੱਚ ਚਿੰਤਾ ਵੱਧ ਰਹੀ ਹੈ ਕਿ ਖਰਚੇ ਘਟਾਉਣ ਲਈ ਕੀਤੀਆਂ ਜਾਣ ਵਾਲੀਆਂ reforms ਦਾ ਸਿੱਧਾ ਪ੍ਰਭਾਵ disabled Australians ਅਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਪੈ ਸਕਦਾ ਹੈ।

Leave a Reply

Your email address will not be published. Required fields are marked *