ਸਿਡਨੀ ਵਿੱਚ ਗੈਰਕਾਨੂੰਨੀ ਤੰਬਾਕੂ ਕਾਰੋਬਾਰ ’ਤੇ ਵੱਡੀ ਕਾਰਵਾਈ — 14 ਲੱਖ ਤੋਂ ਵੱਧ ਸਿਗਰਟਾਂ ਬਰਾਮਦ

ਸਿਡਨੀ — NSW Police ਨੇ ਸਿਡਨੀ ਦੇ eastern suburbs ਵਿੱਚ ਗੈਰਕਾਨੂੰਨੀ ਤੰਬਾਕੂ ਕਾਰੋਬਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ 1.4 ਮਿਲੀਅਨ ਤੋਂ ਵੱਧ ਸਿਗਰਟਾਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਦੀ ਅੰਦਾਜ਼ਨ street value $1.83 ਮਿਲੀਅਨ ਦੱਸੀ ਜਾ ਰਹੀ ਹੈ।
ਪੁਲਿਸ ਮੁਤਾਬਕ ਇਹ ਕਾਰਵਾਈ ਬੁੱਧਵਾਰ ਸਵੇਰੇ ਕਰੀਬ 8 ਵਜੇ Hillsdale ਦੇ Denison Street ’ਤੇ ਸਥਿਤ ਇੱਕ storage facility ਵਿੱਚ ਕੀਤੀ ਗਈ। NSW Police Force ਦੇ ਅਧਿਕਾਰੀਆਂ ਨੇ ਪਹਿਲਾਂ ਇਲਾਕੇ ਨੂੰ ਘੇਰ ਲਿਆ ਅਤੇ premises ਦੇ ਆਲੇ-ਦੁਆਲੇ security perimeter ਬਣਾਇਆ।
ਜਾਂਚ ਦੌਰਾਨ ਪੁਲਿਸ ਨੇ ਤਿੰਨ ਗੱਡੀਆਂ ਨੂੰ storage site ਵਿੱਚ ਦਾਖਲ ਹੁੰਦੇ ਵੇਖਿਆ। ਕੁਝ ਸਮੇਂ ਬਾਅਦ officers ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਉਮਰ 36, 37 ਅਤੇ 44 ਸਾਲ ਦੱਸੀ ਗਈ ਹੈ।
ਪੁਲਿਸ ਵੱਲੋਂ ਵਾਹਨਾਂ ਦੀ ਤਲਾਸ਼ੀ ਦੌਰਾਨ ਕਥਿਤ ਤੌਰ ’ਤੇ 1,464,000 cigarettes ਬਰਾਮਦ ਕੀਤੀਆਂ ਗਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਿਗਰਟਾਂ illegal tobacco trade ਨਾਲ ਸੰਬੰਧਿਤ ਹਨ ਅਤੇ black market ਵਿੱਚ ਇਨ੍ਹਾਂ ਦੀ ਕੀਮਤ ਕਰੀਬ $1.83 ਮਿਲੀਅਨ ਹੋ ਸਕਦੀ ਸੀ।
ਤਿੰਨਾਂ ਵਿਅਕਤੀਆਂ ਨੂੰ Maroubra Police Station ਲਿਜਾਇਆ ਗਿਆ ਜਿੱਥੇ ਉਨ੍ਹਾਂ ਉੱਤੇ “possess tobacco (commercial quantity)” ਦੇ ਦੋਸ਼ ਲਗਾਏ ਗਏ ਹਨ।
ਪੁਲਿਸ ਨੇ ਦੱਸਿਆ ਕਿ ਤਿੰਨਾਂ ਨੂੰ bail ਨਹੀਂ ਦਿੱਤੀ ਗਈ ਅਤੇ ਹੁਣ ਉਹ 21 ਮਈ 2026 ਨੂੰ Bail Division Court 6 ਵਿੱਚ ਪੇਸ਼ ਹੋਣਗੇ।
ਆਸਟ੍ਰੇਲੀਆ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ illegal tobacco trade ਇੱਕ ਵੱਡੀ ਚੁਣੌਤੀ ਬਣ ਚੁੱਕੀ ਹੈ। ਕਈ ਸੂਬਿਆਂ ਵਿੱਚ ਗੈਰਕਾਨੂੰਨੀ cigarette syndicates ਨਾਲ ਜੁੜੀਆਂ firebombings, extortion ਅਤੇ organised crime ਦੀਆਂ ਘਟਨਾਵਾਂ ਵਿੱਚ ਵਾਧਾ ਦੇਖਿਆ ਗਿਆ ਹੈ। ਕਾਨੂੰਨੀ tobacco products ’ਤੇ ਉੱਚੇ taxes ਕਾਰਨ black market tobacco ਦੀ demand ਵੀ ਵਧੀ ਹੈ, ਜਿਸਨੂੰ organised criminal groups ਵੱਲੋਂ exploit ਕੀਤਾ ਜਾ ਰਿਹਾ ਹੈ।
NSW Police ਨੇ ਕਿਹਾ ਹੈ ਕਿ illegal tobacco supply chains ਅਤੇ organised crime networks ਨੂੰ ਨਿਸ਼ਾਨਾ ਬਣਾਉਣ ਲਈ investigations ਜਾਰੀ ਰਹਿਣਗੀਆਂ।

Leave a Reply

Your email address will not be published. Required fields are marked *