ਪਰਥ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਪੰਜਾਬੀ ਨੌਜਵਾਨ ਟਰੱਕ ਡਰਾਈਵਰ ਦੀ ਮੌਤ ਹੋ ਗਈ ਹੈ।
ਇਹ ਦੁਖਦਾਈ ਹਾਦਸਾ Western Australia ਦੇ Wooroloo ਇਲਾਕੇ ਵਿੱਚ Great Eastern Highway ਉੱਤੇ ਮੰਗਲਵਾਰ ਸਵੇਰੇ ਵਾਪਰਿਆ।
WA Police ਦੇ ਅਨੁਸਾਰ, ਚਿੱਟੇ ਰੰਗ ਦਾ Volvo ਟਰੱਕ ਸੜਕ ਤੋਂ ਪਲਟ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ।
ਇਸ ਟਰੱਕ ਦੇ ਪਲਟਣ ਅਤੇ ਅੱਗ ਲੱਗਣ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ,
ਮ੍ਰਿਤਕ ਦੀ ਪਛਾਣ ਅਰਸ਼ਪ੍ਰੀਤ ਸਿੰਘ ਖਾਹਰਾ, ਉਮਰ 23 ਸਾਲ, ਵਜੋਂ ਹੋਈ ਹੈ।
ਮ੍ਰਿਤਕ ਦੇ ਤਰਨਤਾਰਨ (ਪੰਜਾਬ) ਦਾ ਨਿਵਾਸੀ ਅਤੇ ਆਸਟ੍ਰੇਲੀਆ ਵਿੱਚ ਇੱਕ international student ਹੋਣ ਬਾਰੇ ਜਾਣਕਾਰੀ ਮਿਲੀ ਹੈ।
ਇਹ ਹਾਦਸਾ ਸਿਰਫ਼ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਸਦਮਾ ਹੈ।
ਜ਼ਿਕਰਯੋਗ ਹੈ ਕਿ Western Australia ਸੂਬੇ ਵਿੱਚ ਇਸ ਸਾਲ ਹੁਣ ਤੱਕ 95 ਲੋਕ ਵੱਖ ਵੱਖ ਸੜਕ ਹਾਦਸਿਆਂ ਵਿੱਚ ਜਾਨ ਗਵਾ ਚੁੱਕੇ ਹਨ।
OzVue ਪਰਿਵਾਰ ਵੱਲੋਂ ਅਰਸ਼ਪ੍ਰੀਤ ਸਿੰਘ ਦੀ ਅਕਾਲ ਮੌਤ ਉੱਤੇ ਗਹਿਰੀ ਸੰਵੇਦਨਾ ਅਤੇ ਪਰਿਵਾਰ ਨਾਲ ਹਮਦਰਦੀ।