ਖ਼ਬਰ ਆਸਟਰੇਲੀਆਈ ਸੂਬੇ ਨਿਊ ਸਾਊਥ ਵੇਲਸ ਤੋਂ ਜਿੱਥੇ
ਸਿਡਨੀ ਵਿੱਚ ਤਿੰਨ ਵਿਅਕਤੀਆਂ ਨੂੰ ਨਕਲੀ ਲਗਜ਼ਰੀ ਸਮਾਨ ਵੇਚਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ,
ਪੁਲਿਸ ਦੇ ਅਨੁਸਾਰ ਕਥਿਤ ਤੌਰ ਤੇ ਇਸ ਕਾਰੋਬਾਰ ਰਾਹੀਂ ਲਗਭਗ 10 ਮਿਲੀਅਨ ਡਾਲਰ ($9.75M) ਮੁਨਾਫਾ ਕਮਾਇਆ।
ਸਿਡਨੀ ਦੇ, Fairfield East, Merrylands ਅਤੇ Guildford ਵਿਚ ਪੁਲਿਸ ਨੇ ਤਿੰਨ ਵੱਖ ਵੱਖ ਥਾਵਾਂ ‘ਤੇ ਛਾਪੇ ਮਾਰੇ।ਜਿਨ੍ਹਾਂ ਦੌਰਾਨ 9 ਕਾਰਾਂ (ਮੁੱਲ $3 ਮਿਲੀਅਨ), 500 ਤੋਂ ਵੱਧ ਨਕਲੀ ਲਗਜ਼ਰੀ ਆਈਟਮਾਂ, $2.7 ਲੱਖ ਨਕਦ ਰਕਮ ਅਤੇ
ਇੱਕ ਜੈਲ ਬਲਾਸਟਰ ਬਰਾਮਦ ਹੋਇਆ।
ਇਹ ਕਥਿਤ ਗਿਰੋਹ ਨਕਲੀ ਕਪੜੇ, ਘੜੀਆਂ, ਜੁੱਤੇ ਅਤੇ ਹੈਂਡਬੈਗ ਸੋਸ਼ਲ ਮੀਡੀਆ ਰਾਹੀਂ ਵੇਚ ਰਿਹਾ ਸੀ।
ਇਹ ਰਕਮ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਘੁੰਮਾਈ ਜਾਂਦੀ ਸੀ, ਜਿਸ ਨਾਲ ਇਹ ਕਾਰੋਬਾਰ ਲੰਬੇ ਸਮੇਂ ਤੋਂ ਚੱਲ ਰਿਹਾ ਸੀ।
ਗ੍ਰਿਫ਼ਤਾਰ ਕੀਤੇ ਗਏ ਤਿੰਨ ਸ਼ਖ਼ਸਾਂ ਵਿੱਚ:
30 ਸਾਲਾ ਵਿਅਕਤੀ Fairfield East ਤੋਂ
33 ਸਾਲਾ Merrylands ਤੋਂ
30 ਸਾਲਾ Guildford ਤੋਂ ਫੜੇ ਗਏ ਹਨ।
ਤਿੰਨਾਂ ‘ਤੇ ਅਪਰਾਧਿਕ ਗਿਰੋਹ ਵਿੱਚ ਸ਼ਾਮਿਲ ਹੋਣ ਅਤੇ
ਜਾਇਦਾਦ ਤੋਂ ਕਮਾਈ ਹੋਈ ਕਾਲੀ ਕਮਾਈ ਦੇ
ਨਿਪਟਾਰੇ ਸਮੇਤ ਕਈ ਧਾਰਾਵਾਂ ਹੇਠ ਦੋਸ਼ ਲਾਏ ਗਏ ਹਨ।
ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਅਤੇ ਉਹ ਅੱਜ
ਅਦਾਲਤ ਵਿੱਚ ਪੇਸ਼ ਹੋਣਗੇ।