ਆਸਟ੍ਰੇਲੀਆਈ ਨਾਗਰਿਕ ਬਾਲੀ ’ਚ ਗ੍ਰਿਫ਼ਤਾਰ – ਪੁਲਿਸ ਨੂੰ ਮਿਲੀ ਸ਼ੱਕੀ ਥੈਲੀ

ਆਸਟ੍ਰੇਲੀਆਈ ਨਾਗਰਿਕ ਬਾਲੀ ’ਚ ਗ੍ਰਿਫ਼ਤਾਰ – ਪੁਲਿਸ ਨੂੰ ਮਿਲੀ ਸ਼ੱਕੀ ਥੈਲੀ

ਇੰਡੋਨੇਸ਼ੀਆ ਦੇ ਪ੍ਰਸਿੱਧ ਸੈਲਾਨੀ ਇਲਾਕੇ ਬਾਲੀ ਵਿਚ ਇੱਕ ਆਸਟ੍ਰੇਲੀਆਈ ਨਾਗਰਿਕ ਨੂੰ ਨਸ਼ੇ ਨਾਲ ਸਬੰਧਤ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

33 ਸਾਲਾ ‘ਫਿਲਿਪ ਜੇਮਜ਼ ਨੇਲਸਨ’ ਨੂੰ ਬਾਦੂਂ ਖੇਤਰ ਦੇ ਨੌਰਥ ਕੁਟਾ ਇਲਾਕੇ ਵਿਚ ਸਥਾਨਕ ਪੁਲਿਸ ਵੱਲੋਂ ਬਿਨਾਂ ਹੈਲਮਟ ਸਕੂਟਰ ਚਲਾਉਣ ਕਾਰਨ ਰੋਕਿਆ ਗਿਆ ਸੀ।
ਸੂਤਰਾਂ ਅਨੁਸਾਰ, ਇਹ ਘਟਨਾ ਬੁੱਧਵਾਰ ਸ਼ਾਮ 6 ਵਜੇ ਦੀ ਹੈ। ਜਦ ਉਹ ਪੁਲਿਸ ਨਾਲ ਗੱਲ ਕਰ ਰਿਹਾ ਸੀ, ਉਸ ਦੀ ਜੇਬ ਤੋਂ ਇੱਕ ਛੋਟਾ ਪਲਾਸਟਿਕ ਥੈਲਾ ਸੜਕ ਉੱਤੇ ਡਿੱਗ ਗਿਆ ਜਿਸ ਵਿੱਚ ਚਿੱਟਾ ਪਦਾਰਥ ਦਿਖਾਈ ਦਿੱਤਾ।

ਇੱਕ ਸਥਾਨਕ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਨੇ ਜਿਵੇਂ ਹੀ ਥੈਲੇ ਉੱਤੇ ਧਿਆਨ ਦਿੱਤਾ, ਮਾਹੌਲ ਗੰਭੀਰ ਹੋ ਗਿਆ। ਪੁਲਿਸ ਮੁਲਾਜ਼ਮਾਂ ਨੇ ਉਸਨੂੰ ਫੜ ਕੇ ਪੁੱਛਗਿੱਛ ਸ਼ੁਰੂ ਕੀਤੀ। ਨੇਲਸਨ ਨੇ ਪਹਿਲਾਂ ਦਾਅਵਾ ਕੀਤਾ ਕਿ ਇਸ ਵਿੱਚ”ਪੈਰਾਸੀਟਾਮੋਲ ਜਾਂ ਪੈਨਾਡੋਲ” ਹੈ, ਪਰ ਇੱਕ ਪੁਲਿਸ ਅਧਿਕਾਰੀ ਨੇ ਜਵਾਬ ਦਿੱਤਾ, “ਕੋਕੇਨ।”

ਪੁਲਿਸ ਅਨੁਸਾਰ, ਉਸ ਕੋਲੋਂ ਨਸ਼ੀਲੇ ਪਦਾਰਥ, 0.85 ਗ੍ਰਾਮ ਕੋਕੇਨ ਅਤੇ 0.53 ਗ੍ਰਾਮ ਐਮਡੀਐਮਏ (MDMA) ਬਰਾਮਦ ਹੋਏ ਹਨ। ਬਾਅਦ ਵਿਚ ਪੁਲਿਸ ਨੇ ਨੇਲਸਨ ਦੇ ਪਰੇਰੇਨਨ ਪਿੰਡ ਵਿੱਚ ਸਥਿਤ ਵਿਲਾ ਦੀ ਤਲਾਸ਼ੀ ਲਈ, ਪਰ ਹੋਰ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ।

ਸ਼ਨੀਵਾਰ ਨੂੰ, ਨੇਲਸਨ ਨੂੰ ਸੰਤਰੀ ਰੰਗ ਦੇ ਕੱਪੜਿਆ ਅਤੇ ਨੰਗੇ ਪੈਰ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿਖਾਇਆ ਗਿਆ। ਉਨ੍ਹਾਂ ਨੇ ਆਪਣੇ ਚਿਹਰੇ ਨੂੰ ਢੱਕਣ ਦੀ ਕੋਸ਼ਿਸ਼ ਕੀਤੀ। ਬਾਦੂਂ ਪੁਲਿਸ ਮੁਖੀ ਅਰੀਫ਼ ਬਟੁਬਾਰਾ ਨੇ ਦੱਸਿਆ ਕਿ ਨੇਲਸਨ ਨੇ ਪਹਿਲਾਂ ਦੱਸਿਆ ਕਿ ਇਹ ਮਾਦਕ ਪਦਾਰਥ ਉਸਨੂੰ ਇੱਕ ਨਾਈਟ-ਕਲੱਬ ਵਿੱਚ ਮਿਲੇ ਸਨ, ਪਰ ਬਾਅਦ ਵਿੱਚ ਉਹ ਮੰਨ ਗਿਆ ਕਿ ਉਨ੍ਹਾਂ ਨੇ ਇਹ ਪਦਾਰਥ ਸਾਊਥ ਕੁਟਾ ਵਿੱਚ ਕਿਸੇ ਵਿਅਕਤੀ ਤੋਂ ਖਰੀਦੀਆਂ ਸਨ।

ਮੁਕੱਦਮੇ ਦੀ ਸਥਿਤੀ:
ਨੇਲਸਨ ਉੱਤੇ ਦੋ ਦੋਸ਼ ਲੱਗੇ ਹਨ – ਇੱਕ ਡਰੱਗ ਰੱਖਣ ਅਤੇ ਦੂਜਾ ਡਰੱਗ ਤਸਕਰੀ ਦਾ। ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਉਹਨੂੰ 20 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਆਸਟ੍ਰੇਲੀਆਈ ਵਿਦੇਸ਼ ਮੰਤਰਾਲੇ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ ਅਤੇ ਜੇ ਲੋੜ ਹੋਈ ਤਾਂ ਕੌਂਸੁਲਰ ਸਹਾਇਤਾ ਦਿੰਦੇ ਰਹਿਣਗੇ।

Leave a Reply

Your email address will not be published. Required fields are marked *