ਪਰਥ (ਆਸਟ੍ਰੇਲੀਆ) ਵਿੱਚ ਇੱਕ ਬਹੁਤ ਹੀ ਦੁਖਦਾਈ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 19 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਮੌਤ ਹੋ ਗਈ।

ਪਰਥ (ਆਸਟ੍ਰੇਲੀਆ) ਵਿੱਚ ਇੱਕ ਬਹੁਤ ਹੀ ਦੁਖਦਾਈ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 19 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਹਿਚਾਣ ਕੋਮਲਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਰਾਏਕੋਟ, ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਸੀ।
ਕੋਮਲਪ੍ਰੀਤ ਕੌਰ ਪਿਛਲੇ ਸਾਲ ਹੀ ਪਰਥ ਆਈ ਸੀ ਅਤੇ ਉਹ ਸਟੂਡੈਂਟ ਵਜੋਂ ਇੱਥੇ ਰਹਿ ਰਹੀ ਸੀ। ਉਹ Stanley College ਵਿੱਚ ਪੜ੍ਹਾਈ ਕਰ ਰਹੀ ਸੀ ਅਤੇ ਨਾਲ ਹੀ ਕੈਨਿੰਗਵੇਲ ਇਲਾਕੇ ਵਿੱਚ ਪਾਰਟ-ਟਾਈਮ ਨੌਕਰੀ ਕਰਦੀ ਸੀ।
ਸ਼ਨੀਵਾਰ ਦੀ ਰਾਤ, ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ, ਉਹ ਬੈਂਟਲੇ ਸ਼ਾਪਿੰਗ ਸੈਂਟਰ ਵਿੱਚ ਪੀਜ਼ਾ ਖਾਣ ਲਈ ਗਈ। ਜਦੋਂ ਉਹ ਪੀਜ਼ਾ ਖਾ ਕੇ ਬਾਹਰ ਨਿਕਲੀ ਅਤੇ ਪਲਾਜ਼ਾ ਵਿੱਚ ਤੁਰ ਰਹੀ ਸੀ, ਤਾਂ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ।
ਅੱਖੀ ਦੇਖਿਆਂ ਮੁਤਾਬਕ, ਕਾਰ ਚਲਾਉਣ ਵਾਲਾ ਵੀ ਲਗਭਗ 19 ਸਾਲਾ ਨੌਜਵਾਨ ਦੱਸਿਆ ਜਾ ਰਿਹਾ ਹੈ ਅਤੇ ਮਾਮਲਾ ਹਾਲੇ ਜਾਂਚ ਹੇਠ ਹੈ। ਪੁਲਿਸ ਵੱਲੋਂ ਅਜੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ।
ਹਾਦਸੇ ਤੋਂ ਤੁਰੰਤ ਬਾਅਦ ਐਮਬੂਲੈਂਸ ਕਰਮਚਾਰੀਆਂ ਵੱਲੋਂ ਮੌਕੇ ’ਤੇ ਸੀਪੀਆਰ ਅਤੇ ਫਸਟ ਏਡ ਦਿੱਤੀ ਗਈ। ਉਸ ਤੋਂ ਬਾਅਦ ਕੋਮਲਪ੍ਰੀਤ ਨੂੰ Royal Perth Hospital ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਪਰਿਵਾਰਕ ਸਰੋਤਾਂ ਮੁਤਾਬਕ, ਕੋਮਲਪ੍ਰੀਤ ਇੱਕ ਸਧਾਰਣ ਪਰਿਵਾਰ ਨਾਲ ਸੰਬੰਧਿਤ ਸੀ ਅਤੇ ਆਪਣੀਆਂ ਫੀਸਾਂ ਖੁਦ ਭਰ ਰਹੀ ਸੀ। ਹੁਣ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਫੰਡਰੇਜ਼ਰ ਸ਼ੁਰੂ ਕੀਤਾ ਗਿਆ ਹੈ, ਕਿਉਂਕਿ ਇਸ ਲਈ ਲਗਭਗ 12 ਤੋਂ 14 ਹਜ਼ਾਰ ਡਾਲਰ ਦਾ ਖਰਚਾ ਆ ਸਕਦਾ ਹੈ।
ਇਹ ਸਾਰੀ ਜਾਣਕਾਰੀ ਕੋਮਲਪ੍ਰੀਤ ਕੌਰ ਦੇ ਨਜ਼ਦੀਕੀ ਪਰਿਵਾਰਕ ਦੋਸਤਾਂ ਵੱਲੋਂ ਪ੍ਰਾਪਤ ਹੋਈ ਹੈ।
ਰਿਪੋਰਟਰ: ਲਖਜੀਤ ਸਿੰਘ ਬੈਂਸ(Copied)

Leave a Reply

Your email address will not be published. Required fields are marked *