ਵਿਕਟੋਰੀਆ ਪੁਲਿਸ ਜਲਦੀ ਹੀ ਇੱਕ ਨਵਾਂ ਡਿਜ਼ਿਟਲ ਸਿਸਟਮ ਲਾਗੂ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਨਿਯਮ ਤੋੜਨ ਵਾਲੇ ਡਰਾਈਵਰਾਂ ਨੂੰ ਮਿੰਟਾਂ ਵਿੱਚ ਉਨ੍ਹਾਂ ਦੇ ਫ਼ੋਨ ‘ਤੇ ਹੀ ਜੁਰਮਾਨੇ ਭੇਜੇ ਜਾਣਗੇ। ਇਹ ਨਵਾਂ ਇਲੈਕਟ੍ਰਾਨਿਕ ਪੈਨਲਟੀ ਇਨਫ੍ਰਿੰਜਮੈਂਟ ਨੋਟਿਸ (ePIN) ਸਿਸਟਮ ਜੂਨ 2025 ਤੱਕ ਪੂਰੇ ਰਾਜ ਵਿੱਚ ਲਾਗੂ ਹੋਵੇਗਾ।
$7.2 ਮਿਲੀਅਨ ਦੀ ਲਾਗਤ ਵਾਲਾ ਇਹ ਅੱਪਗਰੇਡ ਫ਼ਰਵਰੀ ਤੋਂ ਮੈਲਬੋਰਨ ਦੇ ਦੱਖਣ-ਪੂਰਬੀ ਇਲਾਕਿਆਂ ਵਿੱਚ ਪਰਖਿਆ ਜਾ ਰਿਹਾ ਹੈ।
ਇਸ ਸਿਸਟਮ ਰਾਹੀਂ, ਅਧਿਕਾਰੀ ਮੌਕੇ ਤੇ ਹੀ ਆਪਣੇ ਫ਼ੋਨ ਤੋਂ ਤੁਰੰਤ ਤਿੰਨ ਜੁਰਮਾਨੇ ਤੱਕ ਜਾਰੀ ਕਰ ਸਕਣਗੇ ਅਤੇ ਕੇਂਦਰੀ ਐਪ ਰਾਹੀਂ ਵਿਅਕਤੀ ਦੇ ਪੁਰਾਣੇ ਰਿਕਾਰਡ ਅਤੇ ਹੋਰ ਜਾਣਕਾਰੀ ਤੁਰੰਤ ਪ੍ਰਾਪਤ ਕਰ ਸਕਣਗੇ।
ਇਹ ਨੋਟਿਸ ਵੱਖ-ਵੱਖ ਤਰੀਕਿਆਂ ਰਾਹੀਂ ਮਿਲ ਸਕਦਾ ਹੈ:
ਈਮੇਲ ਰਾਹੀਂ PDF ਨੋਟਿਸ, ਜਾਂ
ਤੁਹਾਡੇ ਮੋਬਾਈਲ ਫ਼ੋਨ ‘ਤੇ ਮਲਟੀਮੀਡੀਆ ਮੈਸੇਜ ਸਰਵਿਸ (MMS) ਰਾਹੀਂ।
ਡਰਾਈਵਰਾਂ ਕੋਲ ਜੁਰਮਾਨਾ ਭਰਨ, ਚੁਣੌਤੀ ਦੇਣ ਜਾਂ ਯੋਜਨਾ ਬਣਾਉਣ ਲਈ 28 ਦਿਨ ਹੋਣਗੇ।
ਇਸ ਡਿਜ਼ਿਟਲ ਨੋਟਿਸ ਨੂੰ ਸਵੀਕਾਰ ਨਾ ਕਰਨ ਵਾਲੇ ਡਰਾਈਵਰ ਨੂੰ ਪੇਪਰ ਟਿਕਟਾਂ ਮਿਲਣਗੀਆਂ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਗਲਤ ਜਾਣਕਾਰੀ ਦੇਣ ‘ਤੇ, ਬਾਡੀ ਕੈਮ ਅਤੇ ਡਾਟਾ ਵੈਰੀਫਿਕੇਸ਼ਨ ਰਾਹੀਂ ਪਤਾ ਲਗਾ ਕੇ, ਜੁਰਮਾਨੇ ਰਜਿਸਟਰਡ ਪਤੇ ‘ਤੇ ਭੇਜੇ ਜਾਣਗੇ।