ਨਿਊ ਸਾਊਥ ਵੇਲਜ਼ ਦੇ ਪਿੰਡ ਵਿੱਚ 9 ਸਾਲਾ ਬੱਚੇ ਦੀ ਗੋਲੀ ਲੱਗਣ ਨਾਲ ਮੌਤ

ਨਿਊ ਸਾਊਥ ਵੇਲਜ਼ ਦੇ ਪਿੰਡ ਵਿੱਚ 9 ਸਾਲਾ ਬੱਚੇ ਦੀ ਗੋਲੀ ਲੱਗਣ ਨਾਲ ਮੌਤ, ਦੋ ਲੋਕਾਂ ‘ਤੇ ਲੱਗੇ ਗੰਭੀਰ ਦੋਸ਼

ਸੂਬੇ ਨਿਊ ਸਾਊਥ ਵੇਲਜ਼ ਵਿੱਚ, ਗੋਲਬਰਨ ਦੇ ਨੇੜੇ ਪਿੰਡ ਵਿੰਡੇਲਾਮਾ ਵਿੱਚ ਇੱਕ ਹਾਦਸੇ ‘ਚ 9 ਸਾਲਾ ਬੱਚਾ ਗੋਲੀ ਚੱਲਣ ਕਾਰਨ ਜਾਨ ਗੁਆ ਬੈਠਾ। ਇਹ ਘਟਨਾ ਐਤਵਾਰ 13 ਅਪ੍ਰੈਲ ਨੂੰ ਸਵੇਰੇ ਵਾਪਰੀ, ਜਦੋਂ ਇੱਕ ਪਤੇ ‘ਤੇ ਹਥਿਆਰ ਚੱਲਣ ਦੀ ਸੂਚਨਾ ‘ਤੇ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪੁੱਜੀਆਂ। ਮੌਕੇ ‘ਤੇ ਪੁਲਿਸ ਨੇ ਪੁਸ਼ਟੀ ਕੀਤੀ ਕਿ ਬੱਚੇ ਨੂੰ ਗੋਲੀ ਲੱਗਣ ਕਾਰਨ ਗਲ੍ਹ ਵਿਚ ਗੰਭੀਰ ਜਖ਼ਮ ਹੋਇਆ ਅਤੇ ਉਹ ਮੌਕੇ ‘ਤੇ ਹੀ ਦਮ ਤੋੜ ਗਿਆ। ਇਹ ਗੋਲੀ, ਮ੍ਰਿਤਕ 9 ਸਾਲਾ ਬੱਚੇ ਹੱਥੋੰ ਅਚਾਨਕ ਚੱਲੀ ਦੱਸਿਆ ਜਾ ਰਿਹਾ ਹੈ।
ਫਿਲਹਾਲ ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਇੱਕ 14 ਸਾਲਾ ਨੌਜਵਾਨ ਅਤੇ 33 ਸਾਲਾ ਆਦਮੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇੰ ਨੌਜਵਾਨ ‘ਤੇ ਬਿਨਾਂ ਲਾਇਸੰਸ ਹਥਿਆਰ ਰੱਖਣ ਦਾ ਦੋਸ਼ ਲਾਇਆ ਗਿਆ ਹੈ, ਜਦਕਿ 33 ਸਾਲਾ ਵਿਅਕਤੀ ‘ਤੇ ਹਥਿਆਰ ਨੂੰ ਗੈਰ-ਕਾਨੂੰਨੀ ਢੰਗ ਨਾਲ ਹੋਰ ਕਿਸੇ ਨੂੰ ਵਰਤਣ ਦੇਣ ਅਤੇ ਉਸਦੀ ਸੁਰੱਖਿਆ ਵਿੱਚ ਲਾਪਰਵਾਹੀ ਕਰਨ ਦੇ ਦੋਸ਼ ਲਾਏ ਗਏ ਹਨ।
ਪਿੰਡ ਦੇ ਨਿਵਾਸੀਆਂ ਅਤੇ ਸੂਬਾਈ ਅਧਿਕਾਰੀਆਂ ਨੇ ਮ੍ਰਿਤਕ ਦੇ ਪਰਿਵਾਰ ਪ੍ਰਤੀ ਦੁੱਖ ਤੇ ਹਮਦਰਦੀ ਜਤਾਈ ਹੈ।

Leave a Reply

Your email address will not be published. Required fields are marked *