ਪਿੱਛਾ ਕਰ ਰਹੀ ਪੁਲਿਸ ਤੋਂ ਬਚਣ ਲਈ ਝੀਲ ’ਚ ਛਾਲ ਮਾਰਨ ਵਾਲਾ 38 ਸਾਲਾ ਵਿਅਕਤੀ ਗ੍ਰਿਫਤਾਰ

ਪਿੱਛਾ ਕਰ ਰਹੀ ਪੁਲਿਸ ਤੋਂ ਬਚਣ ਲਈ ਝੀਲ ’ਚ ਛਾਲ ਮਾਰਨ ਵਾਲਾ 38 ਸਾਲਾ ਵਿਅਕਤੀ ਗ੍ਰਿਫਤਾਰ

ਕੈਨਬਰਾਃ ਮੰਗਲਵਾਰ ਸਵੇਰੇ 9 ਵਜੇ, ਇੱਕ 38 ਸਾਲਾ ਵਿਅਕਤੀ ਨੇ ਪੁਲਿਸ ਤੋਂ ਬਚਣ ਲਈ ਲੇਕ ਬਰਲੀ ਗ੍ਰਿਫਿਨ ਵਿੱਚ ਛਾਲ ਮਾਰੀ ਪਰ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦਰਅਸਲ, ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ ਉਕਤ ਬਲੈਕ ਫੋਰਡ ਰੇਂਜਰ ਦਾ ਪਿੱਛਾ ਕੀਤਾ ਜਾ ਰਿਹਾ ਸੀ ਜੋ ਕਿ ਸਟੇਟ ਬਾਡਰ ਪਾਰ ਕਰਕੇ ਫ਼ਿਸ਼ਵਿਕ ਰਾਹੀਂ ਕੈਨਬਰਾ ਵਿੱਚ ਦਾਖਲ ਹੋ ਗਈ।
ਪੁਲਿਸ ਅਨੁਸਾਰ ਇਹ ਗੱਡੀ ਜਿਸ ਨਾਲ ਟ੍ਰੇਲਰ ਉਪਰ ਇੱਕ ਟੋਯੋਟਾ ਹਿਲਕਸ ਵੀ ਲੱਦਿਆ ਹੋਇਆ ਸੀ, ਕਈ ਵਾਰ ਰੋਂਗ ਸਾਈਡ ਅਤੇ ਫੁੱਟਪਾਥਾਂ ‘ਤੇ ਚਲਾਈ ਗਈ, ਜਿਸ ਨਾਲ ਆਮ ਲੋਕਾਂ ਦੀ ਜਾਨ ਨੂੰ ਵੀ ਖ਼ਤਰਾ ਪੈਦਾ ਹੋਇਆ। ਉਕਤ ਗੱਡੀ ਦੇ ਚਾਲਕ ਨੇ ਨੈਸ਼ਨਲ ਗੈਲਰੀ ਕੋਲ ਰੁਕਣ ਤੋਂ ਬਾਅਦ, ਨਾਲ ਲਗਦੀ ਬਰਲੇ ਗ੍ਰਿਫਿਨ ਝੀਲ ਵਿੱਚ ਛਾਲ ਮਾਰ ਦਿੱਤੀ।
ਜਿੱਥੇ AFP ਟੈਕਟਿਕਲ ਟੀਮ ਵੱਲੋ ਉਸਨੂੰ ਪਾਣੀ ’ਚੋਂ ਬਾਹਰ ਕੱਢਣ ਤੋਂ ਬਾਅਦ ਕਥਿਤ ਚਾਲਕ ਦਾ ਡਰੱਗ ਟੈਸਟ ਵੀ ਪੋਜ਼ੀਟਿਵ ਆਇਆ। ਇਸ ਗੱਡੀ ਦੀ ਤਲਾਸ਼ੀ ਵਿੱਚੋਂ ਗੋਲੀਸਿੱਕਾ ਆਦਿ ਸਮਾਨ ਅਤੇ ਛੁਰੀ ਮਿਲੀ ਹੈ। ਉਕਤ ਚਾਲਕ ਦਾ 35 ਸਾਲਾ ਸਾਥੀ ਪੁਲਿਸ ਨਾਲ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ।
ਮਾਮਲੇ ਦੀ ਜਾਂਚਕਰਤਾ ਟੀਮ ਨੇਂ ਲੋਕਾਂ ਨੂੰ ਬੇਨਤੀ ਕੀਤੀ ਹੈ, ਜੇਕਰ ਕਿਸੇ ਕੋਲ ਘਟਨਾ ਦੀ ਫੁਟੇਜ ਜਾਂ ਜਾਣਕਾਰੀ ਹੋਵੇ ਜਾਂ ਜਿਸਨੇ ਕੱਲ੍ਹ ਸਵੇਰੇ ਇਹ ਘਟਨਾ ਦੇਖੀ ਹੈ ਉਹ ਕ੍ਰਾਈਮ ਸਟੌਪਰਸ ਨਾਲ ਸੰਪਰਕ ਕਰਨ ਅਤੇ ਜਾਣਕਾਰੀ ਦੇਣ ਸਮੇਂ ਹਵਾਲਾ ਨੰਬਰ P2340936 ਜ਼ਰੂਰ ਦੱਸਣ।

Leave a Reply

Your email address will not be published. Required fields are marked *