ਹਾਫ ਮੈਰਾਥਾਨ ਦੌੜਣ ਵਾਲੇ ਰਿਸ਼ਟ-ਪੁਸ਼ਟ ਪੰਜਾਬੀ ਨੌਜਵਾਨ ਨੂੰ ਅਚਾਨਕ ਹੋਈ ਗੰਭੀਰ ਬਿਮਾਰੀ ਨੇ ਬਦਲ ਦਿੱਤੀ ਜਿੰਦਗੀ

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਰਹਿੰਦੇ 38 ਸਾਲਾ ਗੋਵਿੰਦ ਸੰਧੂ ਨੇ ਸੋਚਿਆ ਵੀ ਨਹੀਂ ਸੀ ਕਿ ਇਨ੍ਹਾਂ ਰਿਸ਼ਟ-ਪੁਸ਼ਟ ਲਾਈਫ ਸਟਾਈਲ ਰੱਖਣ ਤੇ ਕਰੜੀ ਮਿਹਨਤ ਕਰਨ ਦੇ ਬਾਵਜੂਦ ਅਚਾਨਕ ਉਸਨੂੰ ਨੋਨ-ਹੋਜਕਿਨਜ਼ ਲਿਮਫੋਮਾ ਨਾਮ ਦੀ ਭਿਆਨਕ ਬਿਮਾਰੀ ਆ ਘੇਰੇਗੀ। ਬੀਤੀ 5 ਮਈ ਨੂੰ ਉਸਨੇ 21 ਕਿਲੋਮੀਟਰ ਲੰਬੀ ਸਿਡਨੀ ਮੈਰਾਥਾਨ ਵਿੱਚ ਹਿੱਸਾ ਲਿਆ ਸੀ। ਪਰ ਉਸਤੋਂ ਬਾਅਦ ਉਸਦੀ ਹਾਲਤ ਲਗਾਤਾਰ ਵਿਗੜਦੀ ਗਈ ਤੇ ਹੁਣ ਉਹ ਆਪਣਾ ਇਲਾਜ ਕਰਵਾ ਰਿਹਾ ਹੈ ਤੇ ਦੂਜਿਆਂ ਨੂੰ ਸਲਾਹ ਦੇ ਰਿਹਾ ਹੈ ਕਿ ਆਪਣੀ ਸਿਹਤ ਦਾ ਖਿਆਲ ਰੱਖਣ ਦੇ ਨਾਲ-ਨਾਲ ਸਿਹਤ ਸਬੰਧੀ ਜਰੂਰੀ ਟੈਸਟ ਵੀ ਕਰਵਾਏ ਜਾਣ। ਗੋਵਿੰਦ ਸੰਧੂ ਇੱਕ ਟਿਕਟੋਕ ਚੈਨਲ ਵੀ ਚਲਾਉਂਦਾ ਹੈ।

Leave a Reply

Your email address will not be published. Required fields are marked *