ਬਜਟ 2025 ਰਿਕਾਰਡ 1.1 ਬਿਲੀਅਨ ਘਾਟੇ ਦੀ ਪੂਰਤੀ ਲਈ ਕੈਨਬਰਾ ਵਾਸੀਆਂ ਨੂੰ ਨਵੇਂ ਟੈਕਸ ਅਤੇ ਰੇਟ ਦਰਾਂ ਵਿੱਚ ਵਾਧੇ ਦਾ ਸਾਹਮਣਾ ਕਰਨਾ ਪਵੇਗਾ।
ਕੈਨਬਰਾ: ਐਸੀਟੀ ਸਰਕਾਰ ਨੇ 2025–26 ਦੇ ਬਜਟ ਵਿੱਚ ਸਿਹਤ ਖੇਤਰ ਵਿੱਚ ਇਤਿਹਾਸਕ ਨਿਵੇਸ਼ ਕਰਦੇ ਹੋਏ ਆਉਂਦੇ ਚਾਰ ਸਾਲਾਂ ਵਿੱਚ $1.196 ਬਿਲੀਅਨ ਖਰਚਣ ਦਾ ਐਲਾਨ ਕੀਤਾ। ਇਸ ‘ਚੋਂ $717 ਮਿਲੀਅਨ ਸਿੱਧਾ ਪਬਲਿਕ ਸਿਹਤ ਪ੍ਰਣਾਲੀ ਵਿੱਚ ਲਾਇਆ ਜਾਏਗਾ।
ਵੱਡੇ ਫਾਇਦੇ ਕਿਹਨਾ ਨੂੰ ਹੋ ਸਕਦੇ ਹਨ?
ਸਿਹਤ ਪ੍ਰਣਾਲੀ: ਸਭ ਤੋਂ ਵੱਡਾ ਨਿਵੇਸ਼ ਸਿਹਤ ਸੇਵਾਵਾਂ ਵਿੱਚ ਹੋਵੇਗਾ।
ਘੱਟ ਆਮਦਨੀ ਵਾਲਿਆ ਨੂੰ ਘਰ ਖਰੀਦਣ ਅਤੇ ਕਿਰਾਏਦਾਰਾ ਨੂੰ: ਅਫੋਰਡੇਬਲ ਹੋਮ ਸਕੀਮ ਵਿੱਚ ਹੋਈ ਦੇਰੀ ਨੂੰ ਲੱਭਣ ਲਈ ਹੋਰ ਫੰਡ ਦਿੱਤਾ ਜਾਵੇਗਾ, ਅਤੇ ਲੈਂਡ ਟੈਕਸ ਛੂਟ ਸਕੀਮ ਨੂੰ ਵੀ ਵਿਸਥਾਰ ਦਿੱਤਾ ਜਾਵੇਗਾ।
RSPCA: ਏ ਸੀ ਟੀ ਚ ਨਵੀਂ ਫੈਸਿਲਿਟੀ ਦੇ ਡਿਜ਼ਾਈਨ ਅਤੇ ਮਾਰਕੀਟ ਟੈਸਟਿੰਗ ਲਈ $2 ਮਿਲੀਅਨ ਮਿਲਣਗੇ।
ਔਰਤਾਂ ਦੀ ਖੇਡਾ: ਕੈਨਬਰਾ ਕੈਪਿਟਲਜ਼ (ਬਾਸਕਟਬਾਲ) ਅਤੇ ਕੈਨਬਰਾ ਯੂਨਾਈਟਡ( ਸੌਕਰ) ਨੂੰ ਪੇਸ਼ੇਵਰ ਬਣਨ ਵਿੱਚ ਹੋਰ ਮਦਦ ਮਿਲੇਗੀ।
ਬਜਟ ਵਿੱਚ ਕੌਣ ਹਨ ਨੁਕਸਾਨ ਝੱਲਣ ਵਾਲੇ?
ਆਵਾਜਾਈ ਕਰਨ ਵਾਲਿਆ ਨੂੰ: ਬਜਟ ਵਿੱਚ ਰੋਡ ਅਤੇ ਟਰਾਂਸਪੋਰਟ ਲਈ ਥੋੜ੍ਹੀ ਗਿਣਤੀ ਵਿੱਚ ਫੰਡ ਦਿੱਤੇ ਗਏ ਹਨ। ਹਾਲਾਂਕਿ 30 ਨਵੀਆਂ ਇਲੈਕਟ੍ਰਿਕ ਬੈਟਰੀ ਬੱਸਾਂ ਆਉਣਗੀਆਂ, ਪਰ ਨਾਲ ਹੀ ਟਿਕਟਾਂ ਵੀ ਮਹਿੰਗੀਆਂ ਹੋਣਗੀਆਂ।
ਰੇਟਸ ਭਰਨ ਵਾਲੇ: ਜਨਰਲ ਰੇਟਸ ‘ਤੇ ਨਵਾਂ ਸਿਹਤ ਲੈਵੀ ਲੱਗੇਗਾ। ਰੇਟ ਵਧਣ ਦੀ ਵੀ ਉਮੀਦ ਹੈ।
EV ਖਰੀਦਣ ਦੀ ਉਮੀਦ ਰੱਖਣ ਵਾਲੇ: EV ਡਿਊਟੀ ‘ਚ ਮਿਲ ਰਹੀ ਛੂਟ ਘੱਟ ਹੋ ਜਾਵੇਗੀ।
ਤੁਹਾਡੇ ਲਈ ਇਸਦਾ ਕੀ ਮਤਲਬ ਹੋ ਸਕਦਾ ਹੈ?
6 ਨਵੇਂ ਟੈਕਸ ਅਤੇ ਲੈਵੀ ਲਾਗੂ ਹੋਣਗੇ:
ਹਰੇਕ ਜਾਇਦਾਦ ਲਈ ਸਿਹਤ ਲੈਵੀ
ਪ੍ਰਾਈਵੇਟ ਹੈਲਥ ਇਨਸ਼ੋਰਰਾਂ ਲਈ ਐਂਬੂਲੈਂਸ ਲੈਵੀ
EV ‘ਤੇ ਮੋਟਰ ਵਾਹਨ ਡਿਊਟੀ ਲਾਗੂ ਹੋਵੇਗੀ
$1 ਮਿਲੀਅਨ ਤੋਂ ਉੱਪਰ ਦੇ ਘਰਾਂ ਵਾਲਿਆ ਲਈ ਨਵਾਂ ਰੇਟ ਟੈਕਸ
ਕਾਰੋਬਾਰੀਆ ਲਈ ਹੋਰ ਪੇਅਰੋਲ ਟੈਕਸ
$5 ਮਿਲੀਅਨ ਤੋਂ ਵੱਡੀ ਕਮਰਸ਼ਲ ਪ੍ਰਾਪਰਟੀ ਵਾਲਿਆ ਲਈ ਨਵਾਂ ਰੇਟ ਟੈਕਸ