ਨਿਊਕੈਸਲ ਦੇ ਉਤਰੀ Lambton ਇਲਾਕੇ ਵਿੱਚ ਭਾਰਤੀ ਮੂਲ ਦੀ ਮਾਂ-ਬੇਟੀ ਘਟਨਾ ਦਾ ਸ਼ਿਕਾਰ ਹੋਈਆਂ, ਜਿਸ ਕਾਰਨ 58 ਸਾਲਾ ਮਾਂ ਦੀ ਮੌਤ ਹੋ ਗਈ ਅਤੇ 28 ਸਾਲਾ ਗਰਭਵਤੀ ਧੀ ਗੰਭੀਰ ਤੌਰ ‘ਤੇ ਜਖਮੀ ਹੋਣ ਕਾਰਨ ਅਣਜੰਮਿਆ ਬੱਚਾ ਗਵਾ ਲਿਆ।
ਘਟਨਾ ਵਿੱਚ 23 ਜੂਨ ਦੇ ਸਵੇਰ ਢਾਈ ਵਜੇ ਦੇ ਨੇੜੇ ਕਥਿਤ 19 ਸਾਲਾ ਕਾਰ ਡਰਾਈਵਰ ਆਪਣੇ ਸਾਥੀਆਂ ਸਮੇਤ ਪੁਲਿਸ ਤੋਂ ਭੱਜਦਾ ਹੋਇਆ wrong side ਤੋਂ ਆ, ਇਸ ਗੱਡੀ ਨੂੰ ਸਿੱਧੀ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋਇਆ।
ਜਿਕਰਯੋਗ ਹੈ ਕਿ
ਪੁਲਿਸ ਨੇ ਇਸਨੂੰ ਇੱਕ ‘critical incident’ ਐਲਾਨਿਆ ਅਤੇ ਜਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ। ਉਕਤ 19 ਸਾਲਾ ਡ੍ਰਾਈਵਰ, ਆਪਣੇ ਸਾਥੀਆਂ ਨੂੰ ਵੀ ਜ਼ਖਮੀ ਹਾਲਤ ਵਿੱਚ ਛੱਡ ਕੇ ਚਲਾਕੀ ਨਾਲ ਮੌਕੇ ਤੋਂ ਫਰਾਰ ਹੋ ਗਿਆ।
ਸੂਤਰਾਂ ਮੁਤਾਬਕ
ਇਸ ਕਾਰ ਨੂੰ ਰੋਕਣ ਵਿੱਚ ਅਸਫ਼ਲ ਰਹੇ ਪੁਲਿਸ ਅਧਿਕਾਰੀਆ ਦੀ ਵੀ ਜਾਂਚ ਹੋਵੇਗੀ।
ਘਟਨਾ ਦੇ ਗਵਾਹਾਂ ਅਤੇ ਡੈਸ਼ਕੈਮ ਫੁਟੇਜ ਵਾਲੇ ਲੋਕਾਂ ਨੂੰ Crime Stoppers ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।