ਮੈਲਬਰਨ ਚੋਂ ਵੱਡੀ ਖ਼ਬਰ – ਐਡਮ ਬੈਂਟ ਨੇਂ ਕਬੂਲੀ ਹਾਰ, ਲੇਬਰ ਦੀ ਜਿੱਤ

ਮੈਲਬਰਨ ਚੋਂ ਵੱਡੀ ਖ਼ਬਰ – ਐਡਮ ਬੈਂਟ ਨੇਂ ਕਬੂਲੀ ਹਾਰ, ਲੇਬਰ ਦੀ ਜਿੱਤ

ਆਸਟਰੇਲੀਆ ਗ੍ਰੀਨਸ ਪਾਰਟੀ ਦੇ ਨੇਤਾ ਐਡਮ ਬੈਂਟ ਨੇ ਮੈਲਬਰਨ ਦੀ ਆਪਣੀ ਸੀਟ ਤੋਂ ਲੇਬਰ ਪਾਰਟੀ ਦੀ ਉਮੀਦਵਾਰ ਸਾਰਾ ਵਿਟੀ ਅੱਗੇ ਹਾਰ ਮੰਨ ਲਈ ਹੈ।
ਇਹ (ਮੈਲਬਰਨ) ਸੀਟ ਉਹ 2010 ਤੋਂ ਲਗਾਤਾਰ ਜਿੱਤਦੇ ਆ ਰਹੇ ਸਨ। ਬੈੰਟ ਨੇਂ ਵੀਰਵਾਰ ਨੂੰ ਸਾਰਾ ਵਿਟੀ ਨੂੰ ਫ਼ੋਨ ਕਰਕੇ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ: “ਇਹ ਇੱਕ ਐਵਰੈਸਟ ਸੀ, ਜੋ ਅਸੀਂ ਕਈ ਵਾਰ ਚੜ੍ਹਿਆ ਹੈ, ਪਰ ਇਸ ਵਾਰ ਅਸੀਂ ਥੋੜ੍ਹਾ ਘੱਟ ਰਹਿ ਗਏ।”
ਉਨ੍ਹਾਂ ਨੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ: “ਤੁਹਾਡੀ ਨੁਮਾਇੰਦਗੀ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਸੀ। ਮੈਂ ਉਮੀਦ ਕਰਦਾ ਹਾਂ ਕਿ ਮੈਂ ਤੁਹਾਨੂੰ ਮਾਣਮੱਤੇ ਬਣਾਇਆ ਹੋਵੇਗਾ।”
ਬੈਂਟ ਨੇ ਆਪਣੇ ਨੇਤ੍ਰਤਵ ਦੌਰਾਨ ਵਿਆਹ ਬਰਾਬਰੀ ਅਤੇ ਜਲਵਾਯੂ ਕਾਨੂੰਨ ਲਈ ਕੀਤੇ ਕੰਮਾਂ ਨੂੰ ਆਪਣੀ ਵੱਡੀ ਉਪਲਬਧੀ ਦੱਸਿਆ।
ਉਨ੍ਹਾਂ ਦੀ ਹਾਰ ਨਾਲ ਹੁਣ ਗ੍ਰੀਨਸ ਪਾਰਟੀ ਨੂੰ ਨਵੇਂ ਨੇਤਾ ਦੀ ਤਲਾਸ਼ ਕਰਨੀ ਪਏਗੀ।
ਹੋਰ ਜਾਣਕਾਰੀ ਲਈ ਸਾਡੇ ਨਾਲ ਬਣੇ ਰਹੋ।

Leave a Reply

Your email address will not be published. Required fields are marked *