ਆਕਲੈਂਡ : ਪੁਲਿਸ ਅਫਸਰ ਗੱਡੀ ਨਾਲ ਉਡਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਮਾਰੀ ਗੋਲੀ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਪੇਂਡੂ ਇਲਾਕੇ ਦੇ ਅਵਿਟੁ ਇਲਾਕੇ ਵਿੱਚ ਅੱਜ ਇੱਕ ਘਰ ‘ਤੇ ਛਾਪਾ ਮਾਰਨ ਗਏ ਪੁਲਿਸ ਅਧਿਕਾਰੀਆਂ ਨੂੰ ਇੱਕ ਵਿਅਕਤੀ ਵਲੋਂ ਗੱਡੀ ਹੇਠਾਂ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਵਿੱਚ ਇੱਕ ਪੁਲਿਸ ਵਾਲੇ ਦੇ ਸੱਟਾਂ ਵੱਜਣ ਦੀ ਖਬਰ ਹੈ, ਜਦਕਿ ਦੂਜਾ ਪੁਲਿਸ ਅਧਿਕਾਰੀ ਸਮਾਂ ਰਹਿੰਦਿਆਂ ਸੁਰੱਖਿਅਤ ਪਾਸੇ ਹੋ ਗਿਆ ਤੇ ਉਸਨੇ ਕਾਰ ਚਾਲਕ ਦੇ ਗੋਲੀਆਂ ਚਲਾ ਦਿੱਤੀਆਂ। ਕਾਰ ਚਾਲਕ ਨੂੰ ਗੰਭੀਰ ਰੂਪ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਸਦੀ ਹਾਲਤ ਅਜੇ ਖਤਰੇ ਵਿੱਚ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 3 ਹੋਰਾਂ ਦੀ ਗ੍ਰਿਫਤਾਰੀ ਕੀਤੀ ਹੈ, ਜਦਕਿ ਚੌਥਾ ਵਿਅਕਤੀ ਮੌਕੇ ਤੋਂ ਗ੍ਰਿਫਤਾਰ ਹੋ ਗਿਆ

Leave a Reply

Your email address will not be published. Required fields are marked *