ਪੋਰਟ ਆਰਥਰ (ਜੇਲ੍ਹ) ਦੱਖਣੀ ਤਸਮਾਨੀਆ, ਆਸਟ੍ਰੇਲੀਆ ਵਿੱਚ ਇੱਕ ਪੁਰਾਣਾ ਪਿੰਡ ਅਤੇ ਇਤਿਹਾਸਕ ਸਥਾਨ ਹੈ। ਹੋਬਾਰਟ ਤੋਂ ਸਵਾ ਕੁ ਘੰਟੇ ਦੀ ਦੂਰੀ ਤੇ ਹੈ।

ਇਹ ਜੇਲ੍ਹ ਤਸਮਾਨੀਆ ਪ੍ਰਾਇਦੀਪ ‘ਤੇ, 19ਵੀਂ ਸਦੀ ਦਾ ਇੱਕ ਨਿਬੇੜਾ ਸੀ ਅਤੇ ਹੁਣ ਇੱਕ ਖੁੱਲ੍ਹੀ ਹਵਾ ਵਾਲਾ ਅਜਾਇਬ ਘਰ ਹੈ।

ਐਥੇ ਦੇਖਣ ਨੂੰ ਮੁੱਖ ਰੂਪ ਵਿੱਚ ਅਫਸਰਾਂ ਦੇ ਘਰ, ਕਚਿਹਰੀ, ਧਾਰਮਿਕ ਸਥਾਨ ਅਤੇ ਇੱਕ ਭੂਤੀਆ (Ghost) ਟੂਰ ਵੀ ਸ਼ਾਮਲ ਹੈ। ਕਈ ਇਮਾਰਤਾਂ ਜੰਗਲੀ ਅੱਗਾਂ (Bushfire) ਚ ਨੁਕਸਾਨੀਆਂ ਗਈਆਂ ਪਰ ਜਿੰਨਾ ਕੁੱਝ ਵੀ ਬਚਿਆ ਹੈ ਉਹ ਇਤਿਹਾਸ ਬਿਆਨ ਕਰਨ ਨੂੰ ਕਾਫੀ ਹੈ, ਇਸ ਜਗ੍ਹਾ ਇਮਾਰਤਾਂ ਨੂੰ ਪੂਰੇ ਤੌਰ ਤੇ ਦੇਖਣ ਵਾਸਤੇ ਦੋ ਦਿਨ ਚਾਹੀਦੇ ਹਨ।



ਖੰਡਰਾਂ ਵਿੱਚ ਕੈਦੀਆਂ ਦੁਆਰਾ ਬਣਾਈਆਂ ਗਈਆਂ ਇਮਾਰਤਾ ਅਤੇ ਚਰਚ ਦਾ ਬਾਕੀ ਬਚਿਆ ਖੋਲ ਸ਼ਾਮਲ ਹੈ। ਜੇਲ੍ਹ ਦੀ ਇੱਕ ਵੱਖਰੀ ਇਮਾਰਤ ਦੀ ਵਰਤੋੰ ਇਕੱਲ ਚ ਕੈਦੀ ਨੂੰ ਕੋਰੜੇ ਮਾਰਨ ਦੀ ਥਾਂ ‘ਤੇ ਮਾਨਸਿਕ ਸਜ਼ਾ ਦੇਣ ਲਈ ਕੀਤੀ ਜਾਂਦੀ ਸੀ।

ਇਸ ਨਿੱਕੇ ਜਿਹੇ ਟਾਪੂ ‘ਤੇ, 1833 ਤੋਂ 1877 ਦਰਮਿਆਨ 1100 ਦੇ ਕਰੀਬ ਲੋਕਾਂ ਦੀਆਂ ਕਬਰਾਂ ਹਨ, ਜਿਹਨਾ ਵਿੱਚ ਵਧੇਰੇ ਕੈਦੀ, ਕੁੱਝ ਫੌਜੀ ਤੇ ਆਮ ਨਾਗਰਿਕ ਪਰਿਵਾਰ (ਔਰਤਾਂ, ਬੱਚੇ)ਵੀ ਸ਼ਾਮਿਲ ਹਨ।
ਪੋਰਟ ਆਰਥਰ 08/09/2024