ACT ਸਰਕਾਰ ਨੇ ਆਪਣੇ ਤਾਜ਼ਾ ਬਜਟ ਵਿੱਚ ਐਲਾਨ ਕੀਤੀ $250 ਸਾਲਾਨਾ ਸਿਹਤ ਲੈਵੀ ਨੂੰ ਘਟਾ ਕੇ ਹੁਣ $100 ਕਰ ਦਿੱਤਾ

ACT ਸਰਕਾਰ ਨੇ ਆਪਣੇ ਤਾਜ਼ਾ ਬਜਟ ਵਿੱਚ ਐਲਾਨ ਕੀਤੀ $250 ਸਾਲਾਨਾ ਸਿਹਤ ਲੈਵੀ ਹੁਣ $100 ਕਰ ਦਿੱਤੀ। ਇਹ ਫੈਸਲਾ ACT ਗ੍ਰੀਨਜ਼ ਪਾਰਟੀ ਨਾਲ ਹੋਈਆਂ ਤਣਾਅਪੂਰਨ ਗੱਲਬਾਤ ਤੋਂ ਬਾਅਦ ਲਿਆ ਗਿਆ, ਜਿਨ੍ਹਾਂ ਨੇ ਇਸਦਾ ਵਿਰੋਧ ਕੀਤਾ ਸੀ।

ACT ਗ੍ਰੀਨਜ਼ ਦੇ ਲੀਡਰ ਸ਼ੇਨ ਰੈਟਨਬਰੀ ਨੇ ਕਿਹਾ ਇਹ ਲੈਵੀ ਲੋਕਾਂ ਦੀ ਆਮਦਨ ਨੂੰ ਧਿਆਨ ਵਿੱਚ ਨਾ ਰੱਖਦੇ ਹੋਏ ਲਾਗੂ ਕੀਤੀ ਜਾ ਰਹੀ ਸੀ, ਜੋ ਕਿ ਬੇਇਨਸਾਫ਼ੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਇਹ ਲੈਵੀ ਲੋਕਾਂ ਨੂੰ ਜ਼ਰੂਰੀ ਦਵਾਈਆਂ ਜਾਂ ਸਿਹਤਮੰਦ ਭੋਜਨ ਖਰੀਦਣ ਦੀ ਯੋਗਤਾ ‘ਤੇ ਅਸਰ ਪਾ ਸਕਦੀ ਸੀ।

ਗ੍ਰੀਨਜ਼ ਪਾਰਟੀ ਨੇ ਇਸਦੇ ਬਦਲੇ ਵਿੱਚ “ਬਿਗ ਕਾਰਪੋਰੇਸ਼ਨਜ਼ ਟੈਕਸ” ਦੀ ਪੇਸ਼ਕਸ਼ ਕੀਤੀ ਸੀ, ਜੋ ਵੱਡੀਆਂ ਕੰਪਨੀਆਂ ‘ਤੇ ਲਾਗੂ ਹੋਣ ਵਾਲਾ ਇੱਕ ਨਵਾਂ ਟੈਕਸ ਸੀ, ਜਿਸ ਨਾਲ ਸਰਕਾਰ ਨੂੰ ਵਧੇਰੇ ਆਮਦਨ ਹੋ ਸਕਦੀ ਸੀ।

ਇਸ ਤਬਦੀਲੀ ਨਾਲ, ਹੁਣ ਰਿਹਾਇਸ਼ੀ ਰੇਟਪੇਅਰਜ਼ ਨੂੰ ਸਾਲਾਨਾ $100 ਦੀ ਲੈਵੀ ਦੇਣੀ ਪਵੇਗੀ, ਜੋ ਕਿ ਪਹਿਲਾਂ ਦੇ ਐਲਾਨ ਕੀਤੇ $250 ਤੋਂ ਕਾਫੀ ਘੱਟ ਹੈ।

 

Leave a Reply

Your email address will not be published. Required fields are marked *