ਚੋਂਣ ਵਾਅਦਾ ਪੂਰਾ ਕਰਨ ਤੇ, ਸਪੋਰਟਸ ਅਸੋਸੀਏਸ਼ਨ (IAMSA) ਨੇਂ ACT ਲੇਬਰ ਸਰਕਾਰ ਦਾ ਕੀਤਾ ਧੰਨਵਾਦ!
ਕੈਨਬਰਾ: ਭਾਰਤੀ-ਆਸਟਰੇਲੀਆਈ ਮਲਟੀਕਲਚਰਲ ਸਪੋਰਟਸ ਅਸੋਸੀਏਸ਼ਨ (IAMSA) ਵੱਲੋਂ ACT ਲੇਬਰ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ ਗਿਆ ਹੈ। ਇੱਕ ਪੋਸਟ ਵਿੱਚ ਮੁੱਖ ਮੰਤਰੀ ਐਂਡਰੂ ਬਾਰ, ਉਪ ਮੁੱਖ ਮੰਤਰੀ ਯੈਟ ਬੈਰੀ ਅਤੇ MLA ਸੁਜ਼ੈਨ ਔਰ ਵੱਲੋਂ ਚੋਣਾਂ ਵਿੱਚਲੇ ਵਾਅਦੇ ਨੂੰ ਪੂਰਾ ਕਰਨ ਲਈ ਖਾਸ ਤੌਰ ‘ਤੇ ਸ਼ੁਕਰੀਆ ਅਦਾ ਕੀਤਾ ਗਿਆ।
IAMSA ਨੇਂ ਫੇਸਬੁੱਕ ਪੋਸਟ ਵਿੱਚ ਲਿਖਿਆ,
ਬੌਨਰ ਓਵਲ ‘ਤੇ ਨਵੇਂ ਕ੍ਰਿਕਟ ਨੈਟਸ ਅਤੇ ਟੇਲਰ ਓਵਲ ‘ਤੇ ਨਵੀਂ ਪੈਵਿਲੀਅਨ ਅਤੇ ਹੋਰ ਕ੍ਰਿਕਟ ਮੈਦਾਨ—ਇਹ ਸਿਰਫ਼ ਖੇਡ ਢਾਂਚਾਗਤ ਵਿਕਾਸ ਨਹੀਂ ਹਨ, ਇਹ ਕਦਮ ਕੈਨਬਰਾ ਦੀ ਬਹੁ-ਸਾਂਸਕ੍ਰਿਤਿਕ ਕਮੇਊਨਟੀ ਵਿੱਚ ਸਮਰਪਣ, ਭਾਈਚਾਰਾ ਅਤੇ ਏਕੇ ਨੂੰ ਮਜ਼ਬੂਤ ਕਰਨ ਵੱਲ ਇਸ਼ਾਰਾ ਕਰਦੇ ਹਨ।
IAMSA ਦੇ ਪ੍ਰਧਾਨ, ਸੰਜੇ ਸ਼ਰਮਾ ਨੇਂ ਕਿਹਾ ਕਿ ਇਹ ਨਵੇਂ ਢਾਂਚੇ ਨੌਜਵਾਨਾਂ ਵਿੱਚ ਖੇਡ ਪ੍ਰਤੀ ਰੁਝਾਨ ਵਧਾਉਣਗੇ, ਕੌਮੀ ਪੱਧਰ ‘ਤੇ ਟੈਲੰਟ ਨਿਖਾਰਨ ਅਤੇ ਸਮਾਜਿਕ ਮੇਲ ਬਣਾਉਣਗੇ।
ਅਸੋਸੀਏਸ਼ਨ ਨੇ ਧੰਨਵਾਦ ਕਰਦਿਆਂ ਕਿਹਾ ਕਿ, “ਸਾਨੂੰ ਖੁਸ਼ੀ ਹੈ ਕਿ ਸਰਕਾਰ ਨੇ ਕਮਿਊਨਟੀ ਦੀਆਂ ਗੱਲਾਂ ਸੁਣੀਆਂ ਅਤੇ ਆਪਣੇ ਚੋਣ ਵਾਅਦਿਆਂ ਨੂੰ ਹਕੀਕਤ ਵਿੱਚ ਬਦਲਿਆ।”
ਇਹ ਪ੍ਰੋਜੈਕਟ Cricket ACT, Cricket Australia ਅਤੇ ਭਾਰਤ-ਆਸਟਰੇਲੀਆ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਭੀ ਅਹਿਮ ਭੂਮਿਕਾ ਨਿਭਾਏਗਾ।
Credits: IAMSA President: Sanjay Sharma
@India Australia Multicultural Sports Association