ਪਹਿਲੀ ਚੋਣ ਬਹਿਸ ‘ਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਜਿੱਤ

ਮੇਜਬਾਨ, ਸਕਾਈ ਨਿਊਜ਼ ਅਤੇ ਡੇਲੀ ਟੈਲੀਗ੍ਰਾਫ ਦੇ ਮੰਚ ‘ਤੇ ਪਹਿਲੀ ਚੋਣ ਬਹਿਸ ‘ਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਜਿੱਤ

ਬੀਤੀ ਰਾਤ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਵਿਰੋਧੀ ਧਿਰ ਨੇਤਾ ਪੀਟਰ ਡੱਟਨ, 2025 ਦੀ ਸੰਘੀ ਚੋਣ ਮੁਹਿੰਮ ਵਿੱਚ ਪਹਿਲੀ ਵਾਰ ਆਹਮਣੇ-ਸਾਹਮਣੇ ਹੋਏ।
ਇਸ ਬਹਿਸ ਨੂੰ “ਪੀਪਲਜ਼ ਫੋਰਮ” ਨੇ ਆਯੋਜਿਤ ਕੀਤਾ, ਜਿਸ ਵਿੱਚ 100 ਨਿਰਪੱਖ ਵੋਟਰਾਂ ਨੇ ਭਾਗ ਲਿਆ।
ਬਹਿਸ ਦੌਰਾਨ, ਦੋਵੇਂ ਨੇਤਾਵਾਂ ਨੇ ਮੁੱਖ ਤੌਰ ‘ਤੇ ਜੀਵਨ ਦੀ ਲਾਗਤ, ਸਿੱਖਿਆ, ਘਰੇਲੂ ਗੈਸ, ਨਿਊਕਲੀਅਰ ਸ਼ਕਤੀ, ਆਵਾਸ ਅਤੇ ਆਵਾਸੀਅਨ ਆਦਿ ਨੀਤੀਆਂ ‘ਤੇ ਚਰਚਾ ਕੀਤੀ।
ਇਸ ਬਹਿਸ ਤੋਂ ਬਾਅਦ ਹੋਈ ਵੋਟਿੰਗ ਵਿੱਚ, 100 ਨਿਰਪੱਖ ਲੋਕਾਂ ਵਿਚੋਂ 44 ਦੀ ਵੋਟ ਅਲਬਨੀਜ਼ ਨੂੰ, 35 ਡੱਟਨ ਨੇ ਦੇ ਹੱਕ ਵਿੱਚ, ਜਦੋਂ ਕਿ 21 ਵੋਟਰ ਨਿਰਪੱਖ ਰਹੇ।
ਇਹ ਬਹਿਸ ਪੱਛਮੀ ਸਿਡਨੀ ਵਿੱਚ ਆਯੋਜਿਤ ਹੋਈ, ਜੋ ਆਉਣ ਵਾਲੀਆਂ ਚੋਣਾਂ ਲਈ ਇੱਕ ਮਹੱਤਵਪੂਰਨ ਖੇਤਰ ਮੰਨਿਆ ਜਾ ਰਿਹਾ ਹੈ। ਦੋਵੇਂ ਪਾਰਟੀਆਂ ਨੇ ਹੁਣ ਤੱਕ ਦੋ ਬਹਿਸਾ ਵਿਚ ਹਿੱਸਾ ਲੈਣ ‘ਤੇ ਸਹਿਮਤੀ ਦਿੱਤੀ ਹੈ; ਹੁਣ ਦੋਵੇਂ ਲੀਡਰਾਂ ਵਿੱਚ ਦੂਜੀ ਬਹਿਸ 16 ਅਪ੍ਰੈਲ ਨੂੰ ABC ਦੇ ਮੰਚ ‘ਤੇ ਹੋਵੇਗੀ।

Leave a Reply

Your email address will not be published. Required fields are marked *