ਵਿਆਜ ਦਰਾਂ ‘ਚ ਹੋਰ ਕਟੌਤੀ ਲਈ ਰਿਜ਼ਰਵ ਬੈਂਕ ‘ਤੇ ਦਬਾਅ

ਵਿਆਜ ਦਰਾਂ ‘ਚ ਹੋਰ ਕਟੌਤੀ ਲਈ ਰਿਜ਼ਰਵ ਬੈਂਕ ‘ਤੇ ਦਬਾਅ – ਆਰਥਿਕ ਮੰਦੀ ਰੋਕਣ ਲਈ ਫੌਰੀ ਕਦਮ ਚੁੱਕਣ ਦੀ ਮੰਗ

ਆਸਟ੍ਰੇਲੀਆਈ ਰਿਜ਼ਰਵ ਬੈਂਕ (RBA) ਉੱਤੇ ਦਬਾਅ ਵੱਧ ਰਿਹਾ ਹੈ ਕਿ ਉਹ ਆਰਥਿਕ ਮੰਦੀ ਰੋਕਣ ਲਈ ਫੌਰੀ ਕਦਮ ਚੁੱਕਣ ਅਤੇ ਹਫ਼ਤੇ ਵਿੱਚ ਤੁਰੰਤ ਮੀਟਿੰਗ ਕਰਕੇ ਵਿਆਜ ਦਰਾਂ ਵਿੱਚ ਕਟੌਤੀ ਕਰੇ।
ਇਸ ਮੰਗ ਦਾ ਕਾਰਨ, ਆਸਟ੍ਰੇਲੀਆਈ ਸਟਾਕ ਮਾਰਕੀਟ ਵਿੱਚ ਹੋਈ ਤਾਜ਼ਾ ਗਿਰਾਵਟ ਤੋੰ ਨਿਵੇਸ਼ਕਾਂ ਵਿੱਚ ਪੈਦਾ ਹੋਈ ਚਿੰਤਾ ਹੈ।

ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਰਿਜ਼ਰਵ ਬੈਂਕ ਵੱਲੋਂ ਤੁਰੰਤ ਕਦਮ ਨਾ ਚੁੱਕਿਆ ਗਿਆ ਤਾਂ ਇਹ ਮੰਦੀ ਹੋਰ ਗੰਭੀਰ ਹੋ ਸਕਦੀ ਹੈ। ਉਨ੍ਹਾਂ ਦੇ ਮਤਾਬਕ, ਵਿਆਜ ਦਰਾਂ ਵਿੱਚ ਕਟੌਤੀ ਨਾਲ ਨਿਵੇਸ਼ਕਾਂ ਨੂੰ ਭਰੋਸਾ ਮਿਲੇਗਾ ਅਤੇ ਮਾਰਕੀਟ ਵਿਚਾਲੇ ਵਿਸ਼ਵਾਸ ਵਧੇਗਾ।

ਹਾਲਾਂਕਿ, RBA ਨੇ ਹੁਣ ਤੱਕ ਇਸ ਤਰ੍ਹਾਂ ਦੀ ਕੋਈ ਘੋਸ਼ਣਾ ਨਹੀਂ ਕੀਤੀ, ਪਰ ਵਧਦੇ ਹੋਏ ਦਬਾਅ ਕਰਕੇ ਸੰਭਾਵਨਾ ਹੈ ਕਿ ਬੈਂਕ ਛੇਤੀ ਕੋਈ ਵੱਡਾ ਐਲਾਨ ਕਰ ਸਕਦਾ ਹੈ।
ਇਹ ਵੀ ਦੱਸਣਯੋਗ ਹੈ ਕਿ RBA ਦੇ ਨਵੇਂ ਐਕਟ ਅਧੀਨ ਖਾਸ ਮੌਕੇ RBA ਮੀਟਿੰਗ ਸੱਦ ਸਕਦਾ ਹੈ।

ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ, ਤਾਂ ਤੁਸੀਂ Ozvue Facebook ਪੇਜ ਨੂੰ ਲਾਈਕ ਤੇ ਫੌਲੋ ਜ਼ਰੂਰ ਕਰੋ ਤੇ ਇਸਦੇ ਨਾਲ ਹੀ ਇਹ ਪੇਜ ਆਪਣੇ ਜਾਣਕਾਰਾਂ ਨਾਲ ਵੀ ਸਾਂਝਾ ਕਰਕੇ ਇਸ ਕਾਫਲੇ ਨੂੰ ਵੱਡਾ ਕਰਨ ਵਿੱਚ ਸਾਡੀ ਮਦਦ ਕਰੋ।
ਔਜ ਵਿਊ ਨਾਲ ਜੁੜਨ ਲਈ ਤੁਹਾਡਾ ਧੰਨਵਾਦ!!

Leave a Reply

Your email address will not be published. Required fields are marked *