ਫੈਡਰਲ ਚੋਣ ਮੁਹਿੰਮ ਦੌਰਾਨ ਵੱਡਾ ਐਲਾਨ – ਆਸਟ੍ਰੇਲੀਆ ਵਿੱਚ ਬਣੇਗਾ ਪਹਿਲਾ ਹਿੰਦੂ ਸਕੂਲ
3 ਮਈ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਸਿੱਖਿਆ ਮੰਤਰੀ ਜੇਸਨ ਕਲੇਅਰ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਵਿੱਚ ਪਹਿਲਾ ਹਿੰਦੂ ਸਕੂਲ ਬਣਾਉਣ ਲਈ 8.5 ਮਿਲੀਅਨ ਡਾਲਰ ਦੀ ਰਕਮ ਦਿੱਤੀ ਜਾਵੇਗੀ। ਜੇਸਨ ਕਲੇਅਰ ਐਲਬਨੀਜ਼ ਲੇਬਰ ਸਰਕਾਰ ਵਿੱਚ ਸਿੱਖਿਆ ਮੰਤਰੀ ਹਨ ਅਤੇ ਵੈਸਟਰਨ ਸਿਡਨੀ ਦੇ ਬਲੈਕਸਲੈਂਡ ਤੋਂ ਸੰਸਦ ਮੈਂਬਰ ਹਨ।
ਇਹ ਨਿਵੇਸ਼ ਹਿੰਦੂ ਭਾਈਚਾਰੇ ਦੇ ਲੰਮੇ ਸਮੇਂ ਤੋਂ ਚੱਲ ਰਹੇ ਸੁਪਨੇ ਨੂੰ ਹਕੀਕਤ ਵਿੱਚ ਤਬਦੀਲ ਕਰਨ ਵੱਲ ਵੱਡਾ ਕਦਮ ਹੈ। ਇਸ ਨਾਲ ਨਾ ਸਿਰਫ ਸਿੱਖਿਆ ਵਿੱਚ ਵੰਨਗੀ ਵਧੇਗੀ, ਸਗੋਂ ਭਾਈਚਾਰੇ ਨੂੰ ਆਪਣੀ ਵਿਰਾਸਤ ਅਤੇ ਸੰਸਕਾਰ ਸਿਖਾਣ ਦਾ ਮੌਕਾ ਮਿਲੇਗਾ।ਇਹ ਸਕੂਲ ਆਸਟ੍ਰੇਲੀਆ ਦੇ ਹਿੰਦੂ ਭਾਈਚਾਰੇ ਲਈ ਇਤਿਹਾਸਕ ਕਦਮ ਹੋਵੇਗਾ।
ਨਾਲ ਹੀ, ਕਰਮਾ ਕਿਚਨ ਦੇ ਵਿਸਥਾਰ ਲਈ 2.4 ਮਿਲੀਅਨ ਡਾਲਰ ਦਾ ਹੋਰ ਐਲਾਨ ਕੀਤਾ ਗਿਆ ਹੈ, ਜੋ ਬੇ-ਘਰ ਲੋਕਾਂ ਲਈ ਭੋਜਨ ਮੁਹੱਈਆ ਕਰਦੀ ਹੈ।
ਇਹ ਐਲਾਨ ਲੇਬਰ ਸਰਕਾਰ ਦੀ ਚੋਣ ਮੁਹਿੰਮ ਦਾ ਹਿੱਸਾ ਹੈ।