ਰਾਜਧਾਨੀ ਕੈਨਬਰਾ ਵਿੱਚ ਲੜੀਵਾਰ ਹੋਈ ਗੋਲੀਬਾਰੀ ਦੀ ਜਾਂਚ ਜਾਰੀ

ਰਾਜਧਾਨੀ ਕੈਨਬਰਾ ਵਿੱਚ ਲੜੀਵਾਰ ਹੋਈ ਗੋਲੀਬਾਰੀ ਦੀ ਜਾਂਚ ਜਾਰੀ

ਏ.ਸੀ.ਟੀ. ਪੁਲਿਸ ਕੈਨਬਰਾ ਵਿੱਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਪਿਛਲੇ ਹਫਤੇ ਗ੍ਰੀਨਵੇ, ਡਾਊਨਰ ਅਤੇ ਵਾਟਸਨ ‘ਚ ਘਟਨਾਵਾਂ ਹੋਈਆਂ। ਜਿੱਥੇ ਗ੍ਰੀਨਵੇ ਵਿੱਚ ਇੱਕ ਘਰ ਅੰਦਰ ਗੋਲੀ ਚੱਲਣ ਨਾਲ ਇੱਕ ਵਿਅਕਤੀ ਨੂੰ ਚੋਟ ਆਈ।
ਦੂਸਰੀ ਵਾਰਦਾਤ ਦੌਰਾਨ ਡਾਊਨਰ ਵਿੱਚ ਗੋਲੀਬਾਰੀ ਵਿੱਚ ਇਕ ਪਾਲਤੂ ਕੁੱਤੇ ਦੀ ਮੌਤ ਹੋ ਗਈ।
ਤੀਜਾ ਵਾਟਸਨ ਵਿੱਚ ਇੱਕ ਮਰਦ ਨੂੰ ਗੋਲੀ ਲੱਗੀ ਅਤੇ ਉਸੀ ਘਰ ਨੂੰ ਹਫਤੇ ਦੀ ਸ਼ੁਰੂਆਤ ਵਿੱਚ ਵੀ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਤਿੰਨ ਆਦਮੀਆਂ ਦੀ ਟੋਲੀ ਇਨ੍ਹਾਂ ਮਿੱਥ ਕੇ ਕੀਤੀਆਂ ਚਾਰ ਘਟਨਾਵਾਂ ਲਈ ਜ਼ਿੰਮੇਵਾਰ ਹੈ।
ਪੁਲਿਸ ਅਨੁਸਾਰ ਇਹ ਗੋਲਾਬਾਰੀ ਯੋਜਨਾਬੱਧ ਤੇ ਮਿੱਥੀ ਹੋਈ ਸੀ ਜਿਸਦਾ ਆਮ ਲੋਕਾਂ ਨੂੰ ਕੋਈ ਵੱਡਾ ਖ਼ਤਰਾ ਨਹੀਂ। ਲੋਕਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਹੋਣ ‘ਤੇ ਕ੍ਰਾਈਮ ਸਟੌਪਰਜ਼ ਨੂੰ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *