ਆਸਟ੍ਰੇਲੀਆਈ ਸੂਪਰ ਫੰਡਾਂ ‘ਤੇ ਸਾਈਬਰ ਹਮਲਾ: ਹਜ਼ਾਰਾਂ ਖਾਤੇ ਪ੍ਰਭਾਵਿਤ
ਆਸਟ੍ਰੇਲੀਆ ਦੇ ਕਈ ਵੱਡੇ ਸੂਪਰਐਨੂਏਸ਼ਨ ਫੰਡ, ਜਿਵੇਂ ਕਿ ਆਸਟ੍ਰੇਲੀਨਸੂਪਰ, ਰੈਸਟ ਅਤੇ ਇਨਸਿਗਨੀਆ, ‘ਤੇ ਇੱਕ ਸੰਗਠਿਤ ਸਾਈਬਰ ਹਮਲਾ ਹੋਇਆ ਹੈ, ਜਿਸ ਵਿੱਚ ਹਜ਼ਾਰਾਂ ਮੈਂਬਰ ਖਾਤਿਆਂ ਦੀ ਸੁਰੱਖਿਆ ਉਲੰਘਣਾ ਹੋਈ ਹੈ। ਨੈਸ਼ਨਲ ਸਾਈਬਰ ਸੁਰੱਖਿਆ ਕੋਆਰਡੀਨੇਟਰ, ਲੈਫਟਿਨੈਂਟ ਜਨਰਲ ਮਿਸ਼ੇਲ ਮੈਕਗਿਨਿਸ, ਨੇ ਪੁਸ਼ਟੀ ਕੀਤੀ ਕਿ ਇਹ ਹਮਲੇ ਖਾਤਾ ਧਾਰਕਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਕੇ ਹੋਏ ਹਨ।
ਇਸ ਦੌਰਾਨ ਆਸਟ੍ਰੇਲੀਅਨ ਸੂਪਰ ਨੇ 600 ਮੈਂਬਰਾਂ ਦੇ ਪਾਸਵਰਡ ਚੋਰੀ ਹੋਣ ਦੀ ਜਾਣਕਾਰੀ ਦਿੱਤੀ, ਜਿਸ ਨਾਲ ਉਨ੍ਹਾਂ ਦੇ ਖਾਤਿਆਂ ਵਿੱਚ ਅਣਅਧਿਕਾਰਤ ਪਹੁੰਚ ਹੋਈ ਹੈ।
ਰੈਸਟ ਨੇ ਵੀ ਆਪਣੇ 1% ਮੈਂਬਰਸ਼ਿਪ ‘ਤੇ ਪ੍ਰਭਾਵ ਪੈਣ ਦੀ ਗੱਲ ਕਹੀ ਹੈ। ਹਮਲੇ ਤੋਂ ਪ੍ਰਭਾਵਿਤ ਮੈਂਬਰਾਂ ਨੂੰ ਆਪਣੇ ਸੂਪਰ ਫੰਡ ਨਾਲ ਸੰਪਰਕ ਕਰਨ ਤੇ ਉਹਨਾ ਦੀ ਸਲਾਹ ਮੰਨਣ ਦੀ ਅਪੀਲ ਕੀਤੀ ਗਈ ਹੈ।
ਜੇਕਰ ਤੁਸੀਂ ਵੀ ਆਪਣੇ ਸੂਪਰ ਖਾਤੇ ਵਿੱਚ ਕੋਈ ਅਣਜਾਣੀ ਹਲਚਲ ਦੇਖਦੇ ਹੋ ਤਾਂ ਇਸ ਬਾਰੇ ਤੁਰੰਤ ਆਪਣੇ ਸੂਪਰ ਫੰਡ ਕੰਪਨੀ ਨਾਲ ਸੰਪਰਕ ਕਰੋ।