ਐੱਮ.ਸੀ.ਜੀ. ਵਿਖੇ ਐਐਫਐੱਲ (AFL) ਮੈਚ ਦੌਰਾਨ ਲੋਡਡ ਬੰਦੂਕਾਂ ਨਾਲ ਦੋ ਵਿਅਕਤੀ ਗ੍ਰਿਫ਼ਤਾਰ

ਐੱਮ.ਸੀ.ਜੀ. ਵਿਖੇ ਐਐਫਐੱਲ (AFL) ਮੈਚ ਦੌਰਾਨ ਲੋਡਡ ਬੰਦੂਕਾਂ ਨਾਲ ਦੋ ਵਿਅਕਤੀ ਗ੍ਰਿਫ਼ਤਾਰ

ਮੈਲਬੋਰਨ – ਮੈਲਬੋਰਨ ਕ੍ਰਿਕੇਟ ਗਰਾਉਂਡ ਵਿੱਚ ਬੀਤੀ ਰਾਤ ਕਾਰਲਟਨ ਅਤੇ ਕੋਲਿੰਗਵੁੱਡ ਦੀ ਟੀਮਾਂ ਵਿਚਾਲੇ ਹੋ ਰਹੇ ਐਐਫਐੱਲ ਮੈਚ ਦੌਰਾਨ ਇਕ ਵੱਡਾ ਸੁਰੱਖਿਆ ਉਲੰਘਣ ਮਾਮਲਾ ਸਾਹਮਣੇ ਆਇਆ। ਜਿੱਥੇ ਦੋ ਨੌਜਵਾਨ, ਉਮਰ 21 ਅਤੇ 27 ਸਾਲ ਦੇ, ਗਿਰਫ਼ਤਾਰ ਕੀਤੇ ਗਏ, ਜਿਹੜੇ ਲੋਡਡ ਬੰਦੂਕਾਂ ਨੂੰ ਆਪਣੇ ਕੱਪੜਿਆਂ ਵਿੱਚ ਲੁਕਾ ਕੇ ਸਟੇਡਿਅਮ ਅੰਦਰ ਲੈ ਆਏ।

ਇਹ ਮੈਚ 82 ਹਜ਼ਾਰ ਤੋਂ ਵੱਧ ਦਰਸ਼ਕਾਂ ਦੀ ਮੌਜੂਦਗੀ ਵਿੱਚ ਹੋ ਰਿਹਾ ਸੀ। ਜਿਸ ਦੌਰਾਨ ਇੱਕ ਵਿਅਕਤੀ ਦੀ ਸ਼ੱਕੀ ਹਲਚਲ ਦੇਖਕੇ ਸੁਰੱਖਿਆ ਕਰਮੀਆਂ ਨੇ ਦਖ਼ਲ ਦਿੱਤਾ। ਜਦੋਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਬਾਹਰ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਨਤੀਜੇ ਵਜੋਂ ਮੌਕੇ ਤੇ ਪੁਲਿਸ ਸੱਦੀ ਗਈ। ਪੁਲਿਸ ਵੱਲੋਂ ਜਾਂਚ ਕਰਨ ‘ਤੇ ਉਨ੍ਹਾਂ ਕੋਲੋਂ ਬੰਦੂਕਾਂ ਮਿਲੀਆਂ, ਦੱਸਿਆ ਜਾ ਰਿਹੈ ਕਿ ਕਥਿਤ 27 ਸਾਲਾ ਨੌਜਵਾਨ ਦੀ ਬੰਦੂਕ ਉਸ ਸਮੇਂ ਲੋਡ ਕੀਤੀ ਹੋਈ ਸੀ।

ਪੁਲਿਸ ਵੱਲੋਂ ਇਹਨਾ ਦੋਵੇਂ ਵਿਅਕਤੀਆਂ ‘ਤੇ ਗੈਰਕਾਨੂੰਨੀ ਬੰਦੂਕ ਰੱਖਣ ਅਤੇ ਜ਼ਮਾਨਤ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਗਏ ਹਨ। ਮਾਮਲੇ ਦੀ ਜਾਂਚ ਜਾਰੀ ਹੈ, ਇਸ ਮਾਮਲੇ ਵਿੱਚ ਕਥਿਤ ਦੋਵੇਂ ਨੌਜਵਾਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।

ਇਸ ਘਟਨਾ ਨੂੰ ਲੈ ਕੇ ਐਐਫਐੱਲ ਪ੍ਰਬੰਧਨ ਵੱਲੋਂ ਭਵਿੱਖ ਵਿੱਚ ਹੋਰ ਮਜ਼ਬੂਤ ਸੁਰੱਖਿਆ ਉਪਾਇ ਅਪਣਾਉਣ ਦੀ ਗੱਲ ਕਹੀ ਗਈ ਹੈ।

Leave a Reply

Your email address will not be published. Required fields are marked *