ਇੱਕ ਅੰਤਰਰਾਸ਼ਟਰੀ ਉਡਾਣ ਬਾਰੇ ਧਮਕੀ ਭਰੀ ਪੋਸਟ ਪਾਉਣੀ ਸਿਡਨੀ ਦੇ 22 ਸਾਲਾ ਵਿਅਕਤੀ ਨੂੰ ਪਈ ਮਹਿੰਗੀ
ਆਸਟ੍ਰੇਲੀਅਨ ਫੈਡਰਲ ਪੁਲਿਸ ਵੱਲੋਂ, ਸਿਡਨੀ ਦੇ ਇੱਕ 22 ਸਾਲ ਦੇ ਵਿਅਕਤੀ ‘ਤੇ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਇੱਕ ਅੰਤਰਰਾਸ਼ਟਰੀ ਉਡਾਣ ਸਿਡਨੀ ਹਵਾਈ ਅੱਡੇ ਤੋੰ ਫਿਲੀਪੀਨਜ਼ ਦੀ ਇਹ ਉਡਾਣ ਜਿਸ ‘ਤੇ ਉਹ ਆਪ ਵੀ ਯਾਤਰੀ ਸੀ ਨੂੰ ਸ਼ੋਸ਼ਲ ਮੀਡੀਆ ਤੇ ਧਮਕੀ ਦੇਣ ਦੇ ਦੋਸ਼ ਹੇਠ ਚਾਰਜ ਕੀਤਾ ਗਿਆ ਹੈ।
ਇਸ 22 ਸਾਲਾ ਵਿਅਕਤੀ ਨੇ ਕਥਿਤ ਤੌਰ ‘ਤੇ ਔਨਲਾਈਨ ਧਮਕੀ ਭਰੀ ਪੋਸਟ ਕੀਤੀ ਅਤੇ ਫਿਰ, ਘੰਟਿਆਂ ਬਾਅਦ, ਸਿਡਨੀ ਹਵਾਈ ਅੱਡੇ ‘ਤੇ ਫਿਲੀਪੀਨਜ਼ ਜਾਣ ਵਾਲੀ ਉਡਾਣ ਵਿੱਚ ਸਵਾਰ ਹੋ ਗਿਆ। ਜਿਸਦੀ ਜਾਣਕਾਰੀ ਤੋਂ ਬਾਅਦ, AFP ਵੱਲੋਂ ਜਹਾਜ਼ ਦੀ ਪਛਾਣ ਕਰਨ ਉਪਰੰਤ ਜਾਂਚ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਤੇ ਜਹਾਜ਼ ਵਿੱਚ ਕੋਈ ਵਿਸਫੋਟਕ ਨਹੀਂ ਹੈ।
ਆਸਟ੍ਰੇਲੀਆ ਵਾਪਸ ਆਉਣ ‘ਤੇ AFP ਦੁਆਰਾ ਪੁੱਛਗਿੱਛ ਕੀਤੇ ਜਾਣ ਤੋਂ ਪਹਿਲਾਂ, ਜਹਾਜ ਦੇ ਮਨੀਲਾ ਪੁੱਜਣ ਉਪਰੰਤ ਉਥੋਂ ਦੇ ਅਧਿਕਾਰੀਆਂ ਦੁਆਰਾ ਉਸ ਵਿਅਕਤੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸਨੂੰ ਫਿਲੀਪੀਨਜ਼ ਵਿੱਚ ਦਾਖਲਾ ਦੇ ਦਿੱਤਾ ਗਿਆ ਸੀ।
AFP ਨੇ ਕਿਹਾ ਕਿ ਉਹ ਸਾਰੇ ਪ੍ਰਮੁੱਖ ਆਸਟ੍ਰੇਲੀਆਈ ਹਵਾਈ ਅੱਡਿਆਂ ਦੀ ਸੁਰੱਖਿਆ ਅਤੇ ਸੁਰੱਖਿਆ ਲਈ ਵਚਨਬੱਧ ਹੈ। ਕਿਸੇ ਵੀ ਉਡਾਣ, ਏਅਰਲਾਈਨ ਜਾਂ ਹਵਾਈ ਅੱਡੇ ਨੂੰ ਦਿੱਤੀ ਕਿਸੇ ਵੀ ਧਮਕੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਜਾਂਚ ਕੀਤੀ ਜਾਵੇਗੀ, ਭਾਵੇਂ ਕੋਈ ਵੀ ਇਰਾਦਾ ਹੋਵੇ।
ਹਵਾਈ ਅੱਡੇ ‘ਤੇ ਕਿਸੇ ਵੀ ਤਰਾਂ ਦੀ ਪੁਲਿਸ ਸਹਾਇਤਾ ਲਈ, ਕਿਸੇ ਘਟਨਾ ਦੀ ਰਿਪੋਰਟ ਕਰਨ ਜਾਂ ਜਾਣਕਾਰੀ ਪ੍ਰਦਾਨ ਕਰਨ ਲਈ, AFP ਦੇ ਏਅਰਪੋਰਟ ਵਾਚ ਨੂੰ 131 AFP (131 237) ‘ਤੇ ਕਾਲ ਕਰੋ।