ਨੈਸ਼ਨਲ ਸਰਵਿਸਮੈਨਜ਼ ਡੇ: ਆਸਟ੍ਰੇਲੀਆ ਦੀ 1951 ਨੈਸ਼ਨਲ ਸਰਵਿਸ ਨੂੰ ਹੋਏ 75 ਸਾਲ

ਅੱਜ ਹੈ, ਨੈਸ਼ਨਲ ਸਰਵਿਸਮੈਨਜ਼ ਡੇ: ਆਸਟ੍ਰੇਲੀਆ ਦੀ 1951 ਨੈਸ਼ਨਲ ਸਰਵਿਸ ਨੂੰ ਹੋਏ 75 ਸਾਲ

ਅੱਜ, ਨੈਸ਼ਨਲ ਸਰਵਿਸਮੈਨਜ਼ ਡੇ ਦੇ ਮੌਕੇ ‘ਤੇ, ਅਸੀਂ 1951 ਵਿੱਚ ਸ਼ੁਰੂ ਕੀਤੇ ਗਏ ਨੈਸ਼ਨਲ ਸਰਵਿਸ ਸਕੀਮ ਦੇ 75 ਸਾਲ ਮਨਾ ਰਹੇ ਹਾਂ।

ਸੰਨ 1951 ਤੋਂ 1972 ਤੱਕ, 280,000 ਤੋਂ ਵੱਧ ਆਸਟ੍ਰੇਲੀਆਈ ਨਾਗਰਿਕ ਦੋ ਵੱਖ-ਵੱਖ ਨੈਸ਼ਨਲ ਸਰਵਿਸ ਸਕੀਮਾਂ ਵਿੱਚ ਭਰਤੀ ਕੀਤੇ ਗਏ ਸਨ।

ਅਸੀਂ ਸਾਰੇ ‘ਨੈਸ਼ੋਜ਼’ (Nashos) ਦੀ ਸੇਵਾ ਅਤੇ ਬਲਿਦਾਨ ਦਾ ਸਨਮਾਨ ਕਰਦੇ ਹਾਂ, ਜਿਨ੍ਹਾਂ ਵਿੱਚ ਕਰੀਬ 250 ਸ਼ਹੀਦ ਹੋਏ, ਅਤੇ ਦੇਸ਼ ਲਈ ਉਨ੍ਹਾਂ ਦੇ ਸਦੀਵੀ ਯੋਗਦਾਨ ਨੂੰ ਮੰਨਦੇ ਹਾਂ।

ਇਸ ਮੌਕੇ ‘ਤੇ ਇੱਕ ਕੌਮੀ ਸਮਾਰੋਹ ਸਵੇਰੇ 11 ਵਜੇ AEDT ‘ਤੇ ABC ‘ਤੇ ਪ੍ਰਸਾਰਿਤ ਕੀਤਾ ਜਾਵੇਗਾ ਅਤੇ ABC iView ‘ਤੇ ਵੀ ਦੇਖਿਆ ਜਾ ਸਕੇਗਾ।

#AusPol #NationalServicemensDay #Nashos #ADF #Veterans #Defence #LestWeForget

Leave a Reply

Your email address will not be published. Required fields are marked *