ACT ਸਰਕਾਰ ਦੇ ਨਵੇਂ $250 ਸਿਹਤ ਲੈਵੀ ਨੂੰ ਕੇਂਦਰੀ ਸਿਹਤ ਮੰਤਰੀ ਵੀ ਸਮਰਥਨ ਨਹੀਂ ਕਰ ਰਹੇ।
ਇਹ ਲੈਵੀ ACT ਸਰਕਾਰ ਦੇਵਧਦੇ ਬਜਟ ਘਾਟੇ ਨੂੰ ਘਟਾਉਣ ਲਈ ਲਗਾਇਆ ਏ। ਖਜਾਨਚੀ Chris Steel ਮੁਤਾਬਕ ਵਧ ਰਹੇ ਸਿਹਤ-ਸੇਵਾ ਖ਼ਰਚ ਕਾਰਨ ਸਾਲ2024-25 ਵਿੱਚ ਟੈਰੀਟਰੀ ਦਾ ਘਾਟਾ $1.1 ਬਿਲੀਅਨ ਹੋਣ ਦੀ ਉਮੀਦ ਹੈ।
ਹੁਣ ਮੁੱਖ ਮੰਤਰੀ ਐਂਡਰਿਊ ਬਾਰ ਅਤੇ ਖਜ਼ਾਨਚੀ ਕ੍ਰਿਸ ਸਟੀਲ ਦੇ ਆਰਥਿਕ ਹੁਨਰ ‘ਤੇ ਸਵਾਲ ਉਠਾਏ ਜਾ ਰਹੇ ਨੇ।
ਫੈਡਰਲ ਸਿਹਤ ਮੰਤਰੀ Mark Butler ਨੇ ਇਸ ਲੈਵੀ ਨੂੰ ਨਕਾਰਦਿਆਂ ਕਿਹਾ, ਇਹ ਲੈਵੀ Canberra ਦੇ ਨਾਗਰਿਕਾਂ ‘ਤੇ ਵਾਧੂ ਭਾਰ ਪਾਏਗੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇੰਦਰ ਨੇ ਪਹਿਲਾਂ ਹੀ ਸਿਹਤ ਖੇਤਰ ਵਿੱਚ ਰਕਮ ਨਿਵੇਸ਼ ਕੀਤੀ ਹੈ, ਅਤੇ ਇਹ ਲੈਵੀ ਉਸ ਨਿਵੇਸ਼ ਨੂੰ ਨਕਾਰਦੀ ਹੈ।
ਓਧਰ ACT ਸਰਕਾਰ ਦਾ ਦਾਅਵਾ ਹੈ ਕਿ ਕੇਂਦਰ ਵੱਲੋਂ ਸਿਹਤ ਖੇਤਰ ਵਿੱਚ ਯੋਗਦਾਨ ਘਟ ਰਿਹਾ ਹੈ, ਜੋ ਸਾਲ 2024-25 ਵਿੱਚ 37% ਸੀ ਅਤੇ ਅਗਲੇ ਸਾਲ 33% ਹੋਣ ਦੀ ਉਮੀਦ ਹੈ।
ਇਸ ਲੇਵੀ ਨੂੰ ਲੈ ਕੇ ਸਥਾਨਕ GP ਅਤੇ ਮੈਡੀਕਲ ਕੇੰਦਰਾਂ ਵੀ ਚਿੰਤਾ ਜਤਾਈ ਜੋ ਨਾ ਸਿਰਫ ਉਨ੍ਹਾਂ ਦੇ ਖਰਚੇ ਵਧਾਏਗੀ ਸਗੋਂ ਮਰੀਜ਼ਾਂ ਲਈ ਸੇਵਾਵਾਂ ਦੀ ਲਾਗਤ ਵਧਾਏਗੀ।