ਅਹਿਮਦਾਬਾਦ ਵਿਖੇ ਏਅਰ ਇੰਡੀਆ ਦੀ ਉਡਾਣ ਹਾਦਸਾਗ੍ਰਸਤ: 242 ਯਾਤਰੀ ਸਵਾਰ, ਬਚਾਅ ਕਾਰਜ ਜਾਰੀ

ਅਹਿਮਦਾਬਾਦ ਵਿਖੇ ਏਅਰ ਇੰਡੀਆ ਦੀ ਉਡਾਣ ਹਾਦਸਾਗ੍ਰਸਤ: 242 ਯਾਤਰੀ ਸਵਾਰ, ਬਚਾਅ ਕਾਰਜ ਜਾਰੀ

ਅਹਿਮਦਾਬਾਦ, ਭਾਰਤ — ਅੱਜ 12 ਜੂਨ 2025 ਨੂੰ, ਏਅਰ ਇੰਡੀਆ ਦੀ ਲੰਡਨ ਜਾ ਰਹੀ ਉਡਾਣ AI171, ਜੋ ਕਿ ਇੱਕ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਸੀ, ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਜਹਾਜ਼ ਵਿੱਚ 230 ਯਾਤਰੀ ਅਤੇ 12 ਕ੍ਰੂ ਮੈਂਬਰ ਸਵਾਰ ਸਨ।

ਜਹਾਜ਼ ਨੇ ਦੁਪਹਿਰ 1:38 ਵਜੇ ਉਡਾਣ ਭਰੀ ਅਤੇ ਸਿਰਫ਼ ਪੰਜ ਮਿੰਟ ਬਾਅਦ ਹੀ ਮੈਘਾਣੀ ਨਗਰ ਦੇ ਰਹਾਇਸ਼ੀ ਇਲਾਕੇ ਵਿੱਚ ਕਰੈਸ਼ ਹੋ ਗਿਆ। ਇਸ ਹਾਦਸੇ ਤੋਂ ਪਹਿਲਾਂ, ਜਹਾਜ਼ ਨੇ 625 ਫੁੱਟ ਦੀ ਉਚਾਈ ‘ਤੇ ਪਹੁੰਚਣ ਤੋਂ ਬਾਅਦ ਸੰਕੇਤ ਗੁਆ ਦਿੱਤੇ ਸੀ।

ਹਾਦਸੇ ਦੇ ਤੁਰੰਤ ਬਾਅਦ, ਮੈਘਾਣੀ ਨਗਰ ਇਲਾਕੇ ਵਿੱਚ ਅੱਗ ਨਾਲ ਕਾਲੇ ਧੂੰਆਂ ਦੀਆਂ ਲਪਟਾਂ ਵੇਖੀਆਂ ਗਈਆਂ। ਐਮਰਜੈਂਸੀ ਟੀਮਾਂ, ਫਾਇਰ ਬ੍ਰਿਗੇਡ ਅਤੇ ਰੈਸਕਿਊ ਦਲ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ।

ਇਸ ਹਾਦਸੇ ਦੀ ਡਾਇਰੈਕਟੋਰੇਟ ਜਨਰਲ ਆਫ਼ ਸਿਵਿਲ ਏਵੀਏਸ਼ਨ (DGCA) ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹਾਦਸਾ ਬੋਇੰਗ 787-8 ਡ੍ਰੀਮਲਾਈਨਰ ਮਾਡਲ ਨਾਲ ਜੁੜੇ ਪਹਿਲੇ ਵੱਡੇ ਹਾਦਸਿਆਂ ਵਿੱਚੋਂ ਇੱਕ ਹੈ, ਜਿਸ ਕਾਰਨ ਇਸ ਮਾਡਲ ਦੀ ਸੁਰੱਖਿਆ ‘ਤੇ ਵੀ ਸਵਾਲ ਉਠ ਰਹੇ ਹਨ।
Update: ਹਾਦਸੇ ਵਿੱਚ ਹੁਣ ਤੱਕ 241 ਮੌਤਾਂ ਦੀ ਪੁਸ਼ਟੀ

Leave a Reply

Your email address will not be published. Required fields are marked *