ਗੋਲਬਰਨ ਨੇੜੇ 9 ਸਾਲਾ ਬੱਚੇ ਦੀ ਗੋਲੀ ਲੱਗਣ ਨਾਲ ਹੋਈ ਮੌਤ ਮਾਮਲੇ ’ਚ ਨੌਜਵਾਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ
ਗੋਲਬਰਨ, 16 ਮਈ – ਪਿਛਲੇ ਮਹੀਨੇ ਗੋਲਬਰਨ ਨੇੜੇ ਵਿੰਡੇਲਮਾ ਵਿਚ ਇਕ 9 ਸਾਲਾ ਬੱਚੇ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਇੱਕ 14 ਸਾਲਾ ਨੌਜਵਾਨ ਨੇ ਅਦਾਲਤ ਵਿੱਚ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਮਾਮਲਾ 13 ਅਪ੍ਰੈਲ ਨੂੰ ਵਾਪਰਿਆ ਸੀ ਜਦ ਇਸ ਪਿੰਡ ਦੇ ਫਾਰਮਹਾਊਸ ‘ਤੇ ਗੋਲੀ ਲੱਗਣ ਕਾਰਨ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਸੀ। ਪਰਾਮੈਡਿਕਸ ਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ‘ਤੇ ਹੀ ਦਮ ਤੋੜ ਗਿਆ।
ਇਸ ਮਾਮਲੇ ਵਿੱਚ ਨੌਜਵਾਨ ਉੱਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ। ਸ਼ੁੱਕਰਵਾਰ ਨੂੰ ਨੌਜਵਾਨ ਨੇ ਆਪਣੇ ਵਕੀਲ ਰਾਹੀਂ ਆਡੀਓ-ਵਿਜ਼ੂਅਲ ਲਿੰਕ ਰਾਹੀਂ ਗੋਲਬਰਨ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋ ਕੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ।
ਨੌਜਵਾਨ ਅਦਾਲਤੀ ਸੁਣਵਾਈ ਦੌਰਾਨ ਆਪਣੀ ਵਕੀਲ ਦੇ ਕੋਲ ਚੁੱਪਚਾਪ ਬੈਠਾ ਰਿਹਾ। ਅਦਾਲਤ ਨੇ ਉਸਨੂੰ ਕੁਝ ਸ਼ਰਤਾਂ ਤਹਿਤ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਹੈ ਤੇ ਹੁਣ ਮਾਮਲਾ ਅਗਲੇ ਮਹੀਨੇ ਮੁੜ ਅਦਾਲਤ ਵਿੱਚ ਪੇਸ਼ ਹੋਵੇਗਾ।
ਇਸੇ ਮਾਮਲੇ ਵਿੱਚ ਇੱਕ 33 ਸਾਲਾ ਵਿਅਕਤੀ ਉੱਤੇ ਵੀ ਦੋ ਦੋਸ਼ ਲਗੇ ਹਨ ਅਤੇ ਉਸਨੇ ਵੀ ਇਸ ਹਫ਼ਤੇ ਅਦਾਲਤ ਵਿੱਚ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਖ਼ਬਰ ਦਾ ਪਹਿਲਾ ਹਿੱਸਾ ਪੜ੍ਹਨ ਲਈ ਲਿੰਕ:
https://www.facebook.com/share/p/18R6yuvpBg/?mibextid=qi2Omg