ਆਸਟ੍ਰੇਲੀਆ ਦੀ ਰਾਜਧਾਨੀ, ਕੈਨਬਰਾ ਵਿੱਚ
‘ਰੂ-ਬ-ਰੂ’
Swarn Tehna ਅਤੇ @Harman Thind
ਆਸਟ੍ਰੇਲੀਆਈ ਕਮਿਊਨਿਟੀ ਮੀਡੀਆ ਨੂੰ ਮਜ਼ਬੂਤ ਬਣਾਉਣ ਵਾਸਤੇ ਵਿਸ਼ੇਸ਼ ਮਿਲਣੀ।
ਇਹ ਰਾਤ ਸਾਡੇ ਲਈ ਬਹੁਤ ਹੀ ਖਾਸ ਅਤੇ ਕੀਮਤੀ ਰਹੀ, ਜਦੋਂ ਅਸੀਂ ਪੰਜਾਬੀ ਪੱਤਰਕਾਰੀ ਵਿੱਚ ਸਿਰਮੌਰ ਸਵਰਨ ਟਿਹਣਾ ਅਤੇ ਹਰਮਨ ਥਿੰਦ ਜੀ, ਨਾਲ ਇਕ ਮਿਲਣੀ ਵਿੱਚ ਇਕੱਠੇ ਹੋਏ। ਵਿਸ਼ੇਸ਼ ਧੰਨਵਾਦ ਪ੍ਰਭਜੋਤ ਸੰਧੂ ਅਤੇ ਸ਼ਰੀਕ ਹੋਏ ਕੈੱਨਬਰਾ ਵਿੱਚਲੇ ਸਾਰੇ ਮਹਿਮਾਨਾਂ ਨੂੰ, ਜਿਨ੍ਹਾਂ ਨੇ ਆਪਣੀ ਹਾਜ਼ਰੀ ਨਾਲ ਇਸ ਰਾਤ ਨੂੰ ਯਾਦਗਾਰ ਬਣਾਇਆ।
ਕੈੱਨਬਰਾ-ਆਸਟ੍ਰੇਲੀਆ ਵਿੱਚ ਅਜਿਹਾ ਵੱਖਰਾ ਮੰਚ, ਜੋ ਕਿਸੇ ਇੱਕ ਵਿਅਕਤੀ, ਗੁੱਟ ਜਾਂ ਰਾਜਨੀਤਕ ਪਾਰਟੀ ਵਿਸ਼ੇਸ਼ ਤੋਂ ਨਿਰਲੇਪ ਹੋਵੇ, ਸਾਂਝੇ ਤੌਰ ਤੇ ਪਹਿਲੀ ਵਾਰ ਬਣਾਇਆ ਗਿਆ।
ਇਸ ਮੌਕੇ ‘ਤੇ ਆਸਟ੍ਰੇਲੀਆ ਵਿੱਚ ਕਮਿਊਨਟੀ ਮੀਡੀਆ ਦੀ ਮੌਜੂਦਾ ਹਾਲਤ ਬਾਰੇ ਗਹਿਰੀ ਚਰਚਾ ਹੋਈ। ਅਸੀਂ ਕੈਨੇਡਾ ਅਤੇ ਭਾਰਤ ਵਿੱਚ ਕਮਿਊਨਟੀ ਮੀਡੀਆ ਨਾਲ ਤੁਲਨਾ ਕਰਦੇ ਹੋਏ, ਆਪਣੇ ਘਾਟ, ਚੁਣੌਤੀਆਂ ਅਤੇ ਭਵਿੱਖ ਵਿੱਚ ਮਜ਼ਬੂਤ ਮੰਚ ਬਣਾਉਣ ਲਈ ਲੋੜੀਂਦੇ ਕਦਮਾਂ ‘ਤੇ ਵਿਚਾਰ-ਵਟਾਂਦਰਾ ਕੀਤਾ।
ਇਹ ਗੱਲ ਵਿਸ਼ੇਸ਼ ਚਰਚਿਤ ਹੋਈ ਕਿ ਸਾਡੇ ਕਮਿਊਨਟੀ ਮੀਡੀਆ ਨੂੰ ਇੱਥੇ ਆਸਟ੍ਰੇਲੀਆ ਵਿੱਚ ਰਹਿ ਰਹੇ ਲੋਕਾਂ ਦੀਆਂ ਅਸਲੀ ਸਮੱਸਿਆਵਾਂ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਅਤੇ ਉਹ ਵੀ ਉਹਨਾਂ ਦੀ ਮਾਂ-ਭਾਸ਼ਾ ਵਿੱਚ।
ਜਿਵੇਂ ਕਿ ਤੁਸੀਂ ਜਾਣਦੇ ਹੋ, OzVue ਇਕ ਬਹੁ-ਭਾਸ਼ਾਈ ਮੰਚ ਹੈ ਜੋ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਕੰਮ ਕਰਦਾ ਹੈ। ਇਹ ਮੁਲਾਕਾਤ ਸਾਡੇ ਲਈ ਇਸ ਗੱਲ ਨੂੰ ਹੋਰ ਪੱਕਾ ਕਰਨ ਵਾਲੀ ਰਹੀ ਕਿ ਸਾਡੀ ਆਪਣੀ ਆਵਾਜ਼, ਆਪਣੀ ਕਮਿਊਨਟੀ ਅਤੇ ਆਪਣੀ ਮਿੱਟੀ ਨਾਲ ਜੁੜੀਆਂ ਖਬਰਾਂ ਨੂੰ ਅਹਿਮੀਅਤ ਮਿਲਣੀ ਚਾਹੀਦੀ ਹੈ।
ਅੱਗੇ ਸਾਡਾ ਇਰਾਦਾ ਸਾਫ ਹੈ — ਆਪਣੀ ਕਮਿਊਨਟੀ ਮੀਡੀਆ ਨੂੰ ਹੋਰ ਵੀ ਮਜ਼ਬੂਤ, ਪ੍ਰਤੀਨਿਧੀ ਅਤੇ ਪ੍ਰਭਾਵਸ਼ਾਲੀ ਬਣਾਉਣਾ।
ਅਸੀਂ ਤੁਹਾਨੂੰ ਤੁਹਾਡੀ ਭਾਸ਼ਾ ਵਿੱਚ, ਆਸਟ੍ਰੇਲੀਆ ਦੀਆਂ ਗੱਲਾਂ/ਮੁੱਦੇ/ਖਬਰਾਂ ਪਹੁੰਚਾਉਣ ਲਈ ਕੰਮ ਕਰਦੇ ਰਹਾਂਗੇ।
ਪਰਮਦੀਪ ਸਿੰਘ ਨਰੈਣ Paramdeep Nrain
ਔਜ਼ਵਿਊ