ਸਾਬਕਾ ਨਰਸ Rajwinder Singh (41) ਨੂੰ Toyah Cordingley (24) ਦੀ ਹੱਤਿਆ ਦੇ ਦੋਸ਼ ’ਚ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਟੋਇਆ ਕਾਰਡਿੰਗਲੀ ਕਤਲ ਮਾਮਲਾ: ਰਜਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ

9 December, 2025: ਕੁਇੰਜ਼ਲੈਂਡ ਦੇ ਸਭ ਤੋਂ ਚਰਚਿਤ ਕਤਲ ਮਾਮਲਿਆਂ ਵਿੱਚੋਂ ਇੱਕ ਵਿੱਚ ਵੱਡਾ ਫ਼ੈਸਲਾ ਆਇਆ ਹੈ। ਟੋਇਆ ਕਾਰਡਿੰਗਲੀ ਦੀ ਹੱਤਿਆ ਕਰਨ ਵਾਲੇ ਰਜਵਿੰਦਰ ਸਿੰਘ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

 

Cairns ਦੀ ਸੁਪਰੀਮ ਕੋਰਟ ਨੇ 41 ਸਾਲਾ ਸਾਬਕਾ ਨਰਸ ਨੂੰ 25 ਸਾਲ ਘੱਟ-ਤੋਂ-ਘੱਟ ਕੈਦ (non-parole period) ਦੀ ਸਜ਼ਾ ਸੁਣਾਈ, ਜੋ ਲਾਜ਼ਮੀ ਘੱਟੋ-ਘੱਟ ਸਜ਼ਾ ਨਾਲੋਂ 5 ਸਾਲ ਵੱਧ ਹੈ। ਜਸਟਿਸ ਟੌਮ ਸੁੱਲਿਵਨ ਨੇ ਇਸ ਹੱਤਿਆ ਨੂੰ “ਮੌਕਾਪਰਸਤ, ਬੇਰਹਿਮ ਅਤੇ ਦਿਲ ਦਹਿਲਾਉਣ ਵਾਲਾ ਹਮਲਾ” ਕਰਾਰ ਦਿੱਤਾ।

 

ਟੋਇਆ ਕਾਰਡਿੰਗਲੀ, ਜੋ ਕੇਵਲ 24 ਸਾਲ ਦੀ ਸੀ, ਨੂੰ 2018 ਵਿੱਚ Wangetti Beach ‘ਤੇ ਬੇਰਹਿਮੀ ਨਾਲ ਮਾਰਿਆ ਗਿਆ ਸੀ।

 

ਚਾਰ ਸਾਲ ਰਿਹਾ ਫਰਾਰ

 

ਹੱਤਿਆ ਦੇ ਤੁਰੰਤ ਬਾਅਦ ਰਜਵਿੰਦਰ ਸਿੰਘ ਆਸਟ੍ਰੇਲੀਆ ਤੋਂ ਭੱਜ ਗਿਆ ਅਤੇ ਭਾਰਤ ਵਿੱਚ ਲੁਕਦਾ ਰਿਹਾ।

ਲਗਭਗ ਚਾਰ ਸਾਲਾਂ ਤੱਕ ਉਹ ਗ੍ਰਿਫ਼ਤਾਰੀ ਤੋਂ ਬਚਦਾ ਰਿਹਾ, ਜਦੋਂ 2022 ਵਿੱਚ ਕੁਇੰਜ਼ਲੈਂਡ ਪੁਲਿਸ ਨੇ ਇਤਿਹਾਸਕ $1 ਮਿਲੀਅਨ ਇਨਾਮ ਦਾ ਐਲਾਨ ਕੀਤਾ—ਰਾਜ ਦੇ non-terrorism ਮਾਮਲਿਆਂ ਵਿੱਚ ਸਭ ਤੋਂ ਵੱਡਾ ਇਨਾਮ ਸੀ, ਦੇ ਕੁਝ ਸਮੇਂ ਬਾਅਦ ਹੀ ਉਸ ਨੂੰ ਨਵੀਂ ਦਿੱਲੀ ਦੇ ਇੱਕ ਗੁਰਦੁਆਰੇ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ 2023 ਦੇ ਸ਼ੁਰੂ ਵਿੱਚ ਉਸ ਨੂੰ ਆਸਟ੍ਰੇਲੀਆ ਵਾਪਸ ਲਿਆਂਦਾ ਗਿਆ।

 

ਕਤਲ ਦੇ ਅਪਰਾਧ ਦੀ ਕਹਾਣੀ

 

ਟੋਇਆ ਆਪਣੇ ਕੁੱਤੇ ਨੂੰ ਘੁੰਮਾਉਣ ਲਈ ਸਮੁੰਦਰ-ਤਟ ਗਈ ਸੀ। ਅਗਲੇ ਦਿਨ ਉਸ ਦੀ ਲਾਸ਼ ਮਿਲੀ, ਜਿਸ ਨਾਲ ਇਹ ਮਾਮਲਾ ਕਈ ਸਾਲਾਂ ਤੱਕ ਭਾਰਤ ਅਤੇ ਆਸਟ੍ਰੇਲੀਆ ਵਿੱਚ ਚੱਲਣ ਵਾਲੀ ਜਾਂਚ ਦਾ ਹਿੱਸਾ ਬਣਿਆ।

 

ਪ੍ਰੋਸੀਕਿਊਸ਼ਨ ਨੇ ਦੱਸਿਆ ਕਿ ਇਕ ਤਕਰਾੜ ਤੋਂ ਬਾਅਦ ਰਜਵਿੰਦਰ ਨੇ ਟੋਆ ‘ਤੇ “ਬੇਹੱਦ ਹਿੰਸਕ ਅਤੇ ਲੰਬਾ” ਹਮਲਾ ਕੀਤਾ। ਜੱਜ ਨੇ ਵੀ ਇਸਨੂੰ “ਬਿਨਾ ਕਿਸੇ ਉਕਸਾਏ ਕੀਤੀ ਗਈ ਹੌਲਨਾਕ ਹੱਤਿਆ” ਦੱਸਿਆ।

 

ਮ੍ਰਿਤਕ ਦੇ ਪਰਿਵਾਰ ਨੂੰ ਮਿਲੀ ਰਾਹਤ

 

ਟਇਆ ਦਾ ਪਰਿਵਾਰ, ਜਿਸ ਨੇ ਪੂਰਾ ਰੀ-ਟ੍ਰਾਇਲ ਦੇਖਿਆ, ਦਾ ਕਹਿਣਾ ਹੈ ਕਿ ਇਹ ਫੈਸਲਾ ਸਾਲਾਂ ਦੀ ਲੜਾਈ ਤੋਂ ਬਾਅਦ ਇਨਸਾਫ਼ ਲੈ ਕੇ ਆਇਆ ਹੈ। ਉਨ੍ਹਾਂ ਨੇ ਕੁਇੰਜ਼ਲੈਂਡ ਪੁਲਿਸ ਅਤੇ ਭਾਰਤੀ ਸਰਕਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਰਾਜਵਿੰਦਰ ਦੀ ਗ੍ਰਿਫ਼ਤਾਰੀ ਅਤੇ ਐਕਸਟ੍ਰਾਡੀਸ਼ਨ ਵਿੱਚ ਸਹਿਯੋਗ ਦਿੱਤਾ।

 

ਹੁਣ ਅੱਗੇ ਕੀ?

 

25 ਸਾਲ ਦੀ non-parole ਸਜ਼ਾ ਦੇ ਮਤਲਬ ਅਨੁਸਾਰ, ਰਜਵਿੰਦਰ ਸਿੰਘ ਘੱਟੋ-ਘੱਟ 2048 ਤੱਕ ਜੇਲ੍ਹ ਵਿੱਚ ਰਹੇਗਾ।

 

ਇਹ ਮਾਮਲਾ ਛੇ ਸਾਲਾਂ ਤੋਂ ਸਮੁਦਾਇ ਲਈ ਦਰਦ ਅਤੇ ਬੇਚੈਨੀ ਦਾ ਕਾਰਨ ਸੀ, ਜਿਸ ਨੂੰ ਹੁਣ ਨਿਆਂ ਮਿਲ ਗਿਆ ਹੈ।

Leave a Reply

Your email address will not be published. Required fields are marked *