ਹੋਮ ਅਫੇਅਰਸ ਵਿਭਾਗ ਦੀ ਅਧਿਕਾਰੀ ਵੱਲੋਂ ਪਰਿਵਾਰਕ ਮੈਂਬਰ ਨੂੰ ਨੌਕਰੀ ਦਿਵਾਉਣ ਲਈ ਭ੍ਰਿਸ਼ਟਾਚਾਰ ਦੇ ਦੋਸ਼: ਰਿਪੋਰਟ
ਆਸਟ੍ਰੇਲੀਆ ਦੀ ਨੈਸ਼ਨਲ ਐਂਟੀ-ਕਰਪਸ਼ਨ ਕਮਿਸ਼ਨ (NACC) ਦੀ ਜਾਂਚ ਵਿੱਚ ਪਤਾ ਲੱਗਾ ਏ ਕਿ ਘਰੇਲੂ ਮਾਮਲਿਆਂ ਵਿਭਾਗ ਦੀ ਇੱਕ ਸੀਨੀਅਰ ਅਧਿਕਾਰੀ ਨੇ ਆਪਣੀ ਭੈਣ ਦੇ ਮੰਗੇਤਰ ਨੂੰ ਨੌਕਰੀ ਦਿਵਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋ ਕੀਤੀ। ਉਨ੍ਹਾਂ ਨੇ ਨਾ ਕੇਵਲ ਭਰਤੀ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ, ਸਗੋ ਗੁਪਤ ਜਾਣਕਾਰੀ ਸਾਂਝੀ ਕਰਦਿਆ, ਦਸਤਾਵੇਜ਼ਾਂ ਵਿੱਚ ਵੀ ਜਾਲਸਾਜ਼ੀ ਕੀਤੀ।
ਜਾਂਚ ਦੌਰਾਨ ਮਿਲੇ WhatsApp ਸੁਨੇਹਿਆਂਤੋਂ ਪਤਾ ਲੱਗਿਆ ਕਿ ਉਨ੍ਹਾਂ ਨੇ ਆਪਣੀ ਭੈਣ ਦੇ ਮੰਗੇਤਰ ਨੂੰ ਨੌਕਰੀ ਦਿਵਾਉਣ ਲਈ ਝੂਠ ਬੋਲਣ ਦੀ ਯੋਜਨਾ ਬਣਾਈ। ਇਹ ਕਾਰਵਾਈ ਸਰਵਜਨਿਕ ਭਰੋਸੇ ਦੀ ਉਲੰਘਣਾ ਅਤੇ ਗੰਭੀਰ ਭ੍ਰਿਸ਼ਟਾਚਾਰ ਮੰਨੀ ਗਈ।
NACC ਨੇ ਸਰਕਾਰ ਨੂੰ ਸਿਫ਼ਾਰਸ਼ ਕੀਤੀ ਕਿ ਭਰਤੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਨੈਤਿਕਤਾ ਨੂੰ ਯਕੀਨੀ ਬਣਾਉਣ ਲਈ ਨਵੇਂ ਨਿਯਮ ਲਾਗੂ ਕੀਤੇ ਜਾਣ। ਇਸ ਵਿੱਚ ਭਰਤੀ ਨਾਲ ਜੁੜੇ ਲੋਕਾਂ ਨੂੰ ਆਪਣੇ ਸੰਬੰਧੀਆਂ ਦੀ ਘੋਸ਼ਣਾ ਕਰਨੀ ਅਤੇ ਗੁਪਤ ਜਾਣਕਾਰੀ ਦੀ ਸੁਰੱਖਿਆ ਸ਼ਾਮਿਲ ਏ।