ਮੈਲਬੋਰਨ ਵਿੱਚ 24 ਮਈ ਨੂੰ ਵਾਪਰੀ ਇਕ ਘਟਨਾ ਵਿਚ ਔਰਤ ਦੀ ਪੁਲਿਸ ਦੀ ਗੋਲੀ ਨਾਲ ਮੌਤ, ਇਕ ਮਰਦ ਉੱਤੇ ਕੇਸ ਦਰਜ
ਇਹ ਘਟਨਾ ਸ਼ਾਮ ਕਰੀਬ 5 ਵਜੇ ਦੱਖਣੀ ਮੈਲਬੋਰਨ ਦੀ ਸਿਸਲ ਸਟ੍ਰੀਟ ‘ਤੇ ਵਾਪਰੀ, ਜਿੱਥੇ ਮਾਛੇਟੀ ਲੈ ਕੇ ਫਿਰ ਰਹੇ ਇਕ ਵਿਅਕਤੀ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਜਦ ਇਸ ਬਰਦੇ ਨੂੰ ਗ੍ਰਿਫ਼ਤਾਰ ਕਰ ਰਹੀ ਸੀ, ਤਦ ਇੱਕ ਕਾਰ ਨੇ ਪੁਲਿਸ ਵਾਲਿਆਂ ਵੱਲ ਤੇਜ਼ੀ ਨਾਲ ਵਧੀ, ਜਿਸਨੇਂ ਇੱਕ ਪੁਲਿਸ ਅਧਿਕਾਰੀ ਨੂੰ ਟੱਕਰ ਮਾਰੀ।
ਇਸ ਦੌਰਾਨ ਪੁਲਿਸ ਨੇ ਕਾਰ ‘ਤੇ ਗੋਲੀਆਂ ਚਲਾਈਆਂ, ਜਿਸ ਵਿੱਚ ਕਾਰ ਚਲਾ ਰਹੀ 34 ਸਾਲਾ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਗਿਆ ਕਿ ਉਕਤ ਕਾਰ ਚਲਾਉਣ ਵਾਲੀ ਔਰਤ ਦਾ ਕੋਈ ਨਿਸ਼ਚਿਤ ਰਿਹਾਇਸ਼ੀ ਪਤਾ ਨਹੀਂ ਸੀ। ਉਸੇ ਕਾਰ ਵਿੱਚ ਮੌਜੂਦ ਇੱਕ 26 ਸਾਲਾ ਸੈਂਟ ਕਿਲਡਾ ਨਿਵਾਸੀ ਮਰਦ ਨੂੰ ਗੈਰ-ਜਾਨਲੇਵਾ ਜ਼ਖ਼ਮਾਂ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਸ ਘਟਨਾ ਵਿੱਚ ਇਕ ਸੀਨੀਅਰ ਪੁਲਿਸ ਕਾਂਸਟੇਬਲ ਨੂੰ ਵੀ ਲੱਤ ਵਿੱਚ ਚੋਟ ਲੱਗੀ, ਜਿਸ ਦੇ ਇਲਾਜ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ।
ਇਸ ਮਾਮਲੇ ਵਿੱਚ 39 ਸਾਲਾ ਦੱਖਣੀ ਮੈਲਬੋਰਨ ਦੇ ਨਿਵਾਸੀ ਨੂੰ ਹਥਿਆਰ ਰੱਖਣ ਅਤੇ ਸਾਈਕਲ ਚੋਰੀ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਕੇ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਹੈ। ਉਸ ਨੂੰ ਹੁਣ 12 ਅਗਸਤ ਨੂੰ ਅਦਾਲਤ ‘ਚ ਪੇਸ਼ ਹੋਣਾ ਪਵੇਗਾ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਘਾਤਕ ਗੋਲੀਬਾਰੀ ਹੋਣ ਕਰਕੇ ਪ੍ਰੋਫੈਸ਼ਨਲ ਸਟੈਂਡਰਡ ਕਮਾਂਡ ਵੀ ਇਸ ਕੇਸ ਦੀ ਨਿਗਰਾਨੀ ਕਰ ਰਹੀ ਹੈ।
ਕੋਈ ਵੀ ਗਵਾਹ ਜਾਂ ਜਾਣਕਾਰੀ ਰੱਖਣ ਵਾਲਾ ਵਿਅਕਤੀ ਕ੍ਰਾਈਮ ਸਟਾਪਰਜ਼ ‘ਤੇ 1800 333 000 ‘ਤੇ ਸੰਪਰਕ ਕਰ ਸਕਦਾ ਹੈ।
ਔਜ਼ਵਿਊ ਨਾਲ ਜੁੜਨ ਲਈ ਤੁਹਾਡਾ ਧੰਨਵਾਦ!!