ਅਸੀਂ ਬਹੁਤ ਨਿਰਾਸ਼ ਹਾਂ – AFP

🔴 ਆਸਟ੍ਰੇਲਿਆਈ ਫੈਡਰਲ ਪੁਲਿਸ ਐਸੋਸੀਏਸ਼ਨ ਨੇ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਦੇ ਅਧਿਕਾਰੀ ਜਿਨ੍ਹਾਂ ਨੂੰ 40 ਫੀਸਦੀ ਤੱਕ ਤਨਖਾਹ ਵਧਾਉਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਨੂੰ ਦੇਖ ਕੇ ਉਹ ਬਹੁਤ ਨਿਰਾਸ਼ ਹੈਨ ਜਦੋਂ ਕਿ ਏ.ਸੀ.ਟੀ. ਵਿੱਚ ਉਹਨਾਂ ਦੇ ਹਮਅਹੁਦਾ ਅਧਿਕਾਰੀਆਂ ਨੂੰ ਇਸ ਤੋਂ ਕਾਫੀ ਘੱਟ ਵਾਧਾ ਮਿਲ ਰਿਹਾ ਹੈ।

ਹਜ਼ਾਰਾਂ ਨਿਊ ਸਾਊਥ ਵੇਲਜ਼ ਪੁਲਿਸ ਅਧਿਕਾਰੀਆਂ ਨੂੰ ਜਲਦੀ ਹੀ ਵੱਡਾ ਤਨਖਾਹ ਵਾਧਾ ਮਿਲ ਸਕਦਾ ਹੈ, ਪੁਲਿਸ ਯੂਨੀਅਨ ਦਾ ਕਹਿਣਾ ਹੈ ਕਿ ਕੁਝ ਅਫ਼ਸਰਾਂ ਨੂੰ ਆਉਣ ਵਾਲੇ ਚਾਰ ਸਾਲਾਂ ਵਿੱਚ 39 ਫੀਸਦੀ ਤੱਕ ਤਨਖਾਹ ਵਿੱਚ ਵਾਧਾ ਮਿਲ ਸਕਦਾ ਹੈ।

ਏ.ਐੱਫ.ਪੀ. ਦੇ ਅਧਿਕਾਰੀ, ਜਿਨ੍ਹਾਂ ਵਿੱਚ ਟੈਰੀਟਰੀ ਦੇ ਅਧਿਕਾਰੀ ਵੀ ਸ਼ਾਮਲ ਹਨ, ਇਸ ਸਮੇਂ ਤਿੰਨ ਸਾਲਾਂ ਲਈ11.2 ਫੀਸਦੀ ਵਾਧੇ ਨੂੰ ਕਬੂਲਣ ਲਈ ਵੋਟਿੰਗ ਕਰ ਰਹੇ ਹਨ।

🔷 ਏ.ਐੱਫ.ਪੀ. ਐਸੋਸੀਏਸ਼ਨ ਦੇ ਪ੍ਰਧਾਨ ਐਲੈਕਸ ਕਾਰੂਆਨਾ ਦਾ ਕਹਿਣਾ ਹੈ ਕਿ ਇਹ ਕਾਫੀ ਨਹੀਂ ਹੈ।

🔷 “ਅਸੀਂ ਬਹੁਤ ਨਿਰਾਸ਼ ਹਾਂ ਕਿ ਫੈਡਰਲ ਸਰਕਾਰ ਨੇ ਆਸਟ੍ਰੇਲਿਆਈ ਫੈਡਰਲ ਪੁਲਿਸ ਅਧਿਕਾਰੀਆਂ ਲਈ ਕੁਝ(ਖਾਸ)ਨਹੀਂ ਕੀਤਾ — ਜੋ ਅਜੇ ਵੀ ਆਸਟ੍ਰੇਲੀਆ ਵਿੱਚ ਸਭ ਤੋਂ ਘੱਟ ਤਨਖਾਹ ਵਾਲੀ ਪੁਲਿਸ ਫੋਰਸ ਹੈ।”

Leave a Reply

Your email address will not be published. Required fields are marked *